ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਰੀਨਾ ਕਪੂਰ ਦੇ ਨਾਮ ’ਤੇ ਫ਼ਿਲਮ ਫ਼ੈਸਟੀਵਲ ਕਰਾਉਣ ਦਾ ਐਲਾਨ

10:48 AM Sep 18, 2024 IST

ਮੁੰਬਈ: ਭਾਰਤੀ ਸਿਨੇਮਾ ਵਿੱਚ ਕਰੀਨਾ ਕਪੂਰ ਖ਼ਾਨ ਦੇ ਯੋਗਦਾਨ ’ਤੇ ਫਿਲਮ ਫ਼ੈਸਟੀਵਲ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਇਹ ਮਲਟੀ-ਸਿਟੀ ਫਿਲਮ ਫੈਸਟੀਵਲ ਅਦਾਕਾਰਾ ਦੇ ਸ਼ਾਨਦਾਰ ਕਰੀਅਰ ਨੂੰ ਦਰਸਾਏਗਾ ਅਤੇ ਉਸ ਦੀਆਂ ਕੁਝ ਵਧੀਆ ਫ਼ਿਲਮਾਂ ਨੂੰ ਵੱਡੇ ਪਰਦੇ ’ਤੇ ਪ੍ਰਦਰਸ਼ਿਤ ਕਰੇਗਾ। ਕਰੀਨਾ ਨੇ ਇੰਸਟਾਗ੍ਰਾਮ ’ਤੇ ਇਸ ਸਬੰਧੀ ਜਾਣਕਾਰੀ ਸਾਂਝੀ ਕੀਤੀ ਹੈ। ਉਸ ਨੇ ਕਿਹਾ, ‘ਮੇਰੀਆਂ ਰਗਾਂ ਵਿੱਚ ਜੋ ਖ਼ੂਨ ਹੈ ਉਸੇ ਦਾ ਜਾਦੂ ਸਕਰੀਨ ’ਤੇ ਹੈ। ਮੇੈਂ ਕੰਮ ਨੂੰ ਪਿਆਰ ਕਰਦੀ ਹਾਂ।’ ਇਸ ਦੇ ਨਾਲ ਹੀ ਉਸ ਨੇ ਦਿਲ ਦੀ ਇਮੋਜੀ ਵੀ ਸਾਂਝੀ ਕੀਤੀ ਹੈ। ਉਸ ਨੇ ਇਸ ਫੈਸਟੀਵਲ ਲਈ ਪੀਵੀਆਰ ਸਿਨੇਮਾ ਅਤੇ ਆਈਨਾਕਸ ਮੂਵੀਜ਼ ਦਾ ਧੰਨਵਾਦ ਕੀਤਾ ਹੈ। ਅਦਾਕਾਰਾ ਨੇ ਭਾਰਤੀ ਸਿਨੇਮਾ ਵਿੱਚ ਢਾਈ ਦਹਾਕੇ ਪੂਰੇ ਕਰ ਲਏ ਹਨ। ਇਸ ਮੌਕੇ ਫ਼ਿਲਮ ‘ਜਬ ਵੀ ਮੈਟ’ ਦੀ ਅਦਾਕਾਰਾ ਨੇ ਫ਼ਿਲਮ ਫੈਸਟੀਵਲ ਦਾ ਟਰੇਲਰ ਵੀ ਸਾਂਝਾ ਕੀਤਾ। ਇਸ ਦੌਰਾਨ ਹੰਸਲ ਮਹਿਤਾ ਵੱਲੋਂ ਨਿਰਦੇਸ਼ਤ ਫ਼ਿਲਮ ‘ਦਿ ਬਕਿੰਘਮ ਮਰਡਰਜ਼’ ਵਿੱਚ ਉਸ ਦੀ ਭੂਮਿਕਾ ਲਈ ਉਸ ਦੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ। ਆਉਣ ਵਾਲੇ ਮਹੀਨਿਆਂ ਵਿੱਚ ਕਰੀਨਾ ਅਦਾਕਾਰਾ ਮੇਘਨਾ ਗੁਲਜ਼ਾਰ ਦੀ ਨਵੀਂ ਫ਼ਿਲਮ ‘ਦਾਇਰਾ’ ਵਿੱਚ ਨਜ਼ਰ ਆਵੇਗੀ। -ਏਐੱਨਆਈ

Advertisement

Advertisement