ਗੁੱਸੇ ਹੋਈ ਪਤਨੀ ਨੂੰ ਮਨਾਉਣ ਗਏ ਪਤੀ ਦੀ ਕੁੱਟਮਾਰ
10:55 PM Jun 23, 2023 IST
ਪੱਤਰ ਪ੍ਰੇਰਕ
Advertisement
ਫਗਵਾੜਾ, 5 ਜੂਨ
ਇੱਥੋਂ ਦੇ ਜੇਸੀਟੀ ਮਿੱਲ ਦੀ ਥਾਪਰ ਕਲੋਨੀ ਵਿੱਚ ਗੁੱਸੇ ਹੋਈ ਆਪਣੀ ਪਤਨੀ ਨੂੰ ਮਨਾਉਣ ਗਏ ਪਤੀ ਦੀ ਉਸ ਦੇ ਸਹੁਰਾ ਪਰਿਵਾਰ ਦੇ ਮੈਂਬਰਾਂ ਨੇ ਕੁੱਟਮਾਰ ਕਰ ਕੇ ਜ਼ਖ਼ਮੀ ਕਰ ਦਿੱਤਾ ਹੈ। ਪੀੜਤ ਮੁਨੀਸ਼ ਕੁਮਾਰ ਨੇ ਦੱਸਿਆ ਕਿ ਉਸ ਦੀ ਪਤਨੀ ਜੇਸੀਟੀ ਮਿੱਲ ਵਿੱਚ ਰਹਿੰਦੀ ਹੈ। ਪਿਛਲੇ ਕੁੱਝ ਸਮੇਂ ਤੋਂ ਗੁੱਸੇ ਹੋਣ ਕਾਰਨ, ਉਹ ਆਪਣੀ ਪਤਨੀ ਨੂੰ ਮਨਾਉਣ ਲਈ ਗਿਆ ਸੀ। ਪੀੜਤ ਅਤੇ ਉਸ ਦੇ ਪਰਿਵਾਰਕ ਮੈਂਬਰ ਜਦੋਂ ਸਹੁਰਾ ਪਰਿਵਾਰ ਨਾਲ ਗੱਲਬਾਤ ਕਰਨ ਲਈ ਗਏ ਤਾਂ ਪਹਿਲਾਂ ਉਸ ਦੇ ਸਹੁਰੇ ਪਰਿਵਾਰ ਵਾਲੇ ਗੱਲ ਕਰਦੇ ਰਹੇ ਅਤੇ ਬਾਅਦ ‘ਚ ਉਨ੍ਹਾਂ ਨੇ ਉਸ ਨੂੰ ਇਕੱਲੇ ਨੂੰ ਰੋਕ ਲਿਆ। ਇਸ ਤੋਂ ਬਾਅਦ ਉਨ੍ਹਾਂ ਪੀੜਤ ਦੀ ਕੁੱਟਮਾਰ ਕੀਤੀ ਤੇ ਜ਼ਖ਼ਮੀ ਕਰ ਦਿੱਤਾ। ਉਸ ਨੂੰ ਸਿਵਲ ਹਸਪਤਾਲ ਭਰਤੀ ਕਰਵਾਇਆ ਗਿਆ ਹੈ।
Advertisement
Advertisement