ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੱਚੇ ਅਧਿਆਪਕਾਂ ਨੇ ਮੰਗਾਂ ਮੰਨਵਾਉਣ ਲਈ ਆਵਾਜਾਈ ਰੋਕੀ

06:54 AM Aug 07, 2024 IST
ਸੰਗਰੂਰ ਦੇ ਲਾਲ ਬੱਤੀ ਚੌਕ ਵਿੱਚ ਆਵਾਜਾਈ ਠੱਪ ਕਰਦੇ ਹੋਏ ਕੱਚੇ ਅਧਿਆਪਕ।

ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਅਗਸਤ
ਪੰਜਾਬ ਭਰ ਤੋਂ ਪੁੱਜੇ ਏਆਈਈ ਕੱਚੇ ਅਧਿਆਪਕਾਂ ਵੱਲੋਂ ਸ਼ਹਿਰ ਦੇ ਲਾਲ ਬੱਤੀ ਚੌਕ ਵਿੱਚ ਕਰੀਬ ਡੇਢ ਘੰਟਾ ਆਵਾਜਾਈ ਠੱਪ ਕਰ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ। ਕੱਚੇ ਅਧਿਆਪਕ ਦਸ ਸਾਲਾਂ ਪਾਲਿਸੀ ਤੋਂ ਬਾਹਰ ਰੱਖਣ ਤੋਂ ਖਫ਼ਾ ਹਨ ਅਤੇ ਪਾਲਿਸੀ ਅਧੀਨ ਲਿਆ ਕੇ ਪੱਕੇ ਕਰਨ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਕੱਚੇ ਅਧਿਆਪਕਾਂ ਵਲੋਂ ਡਿਪਟੀ ਕਮਿਸ਼ਨਰ ਰਾਹੀਂ ਮੁੱਖ ਮੰਤਰੀ ਪੰਜਾਬ ਦੇ ਨਾਂ ਮੰਗ ਪੱਤਰ ਵੀ ਭੇਜਿਆ ਗਿਆ। ਜਾਣਕਾਰੀ ਅਨੁਸਾਰ ਏਆਈਈ ਕੱਚੇ ਅਧਿਆਪਕ ਯੂਨੀਅਨ ਪੰਜਾਬ ਦੀ ਅਗਵਾਈ ਹੇਠ ਕੱਚੇ ਅਧਿਆਪਕ ਬੱਸ ਸਟੈਂਡ ਨਜ਼ਦੀਕ ਮੰਦਰ ਪਾਰਕ ਵਿਚ ਇਕੱਠੇ ਹੋਏ ਜਿਥੋਂ ਰੋਸ ਮਾਰਚ ਕਰਦੇ ਹੋਏ ਸ਼ਹਿਰ ਦੇ ਪ੍ਰਮੁੱਖ ਲਾਲ ਬੱਤੀ ਚੌਕ ਪੁੱਜ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਪ੍ਰਦਰਸ਼ਨ ਕੀਤਾ। ਇਸ ਮੌਕੇ ਯੂਨੀਅਨ ਦੇ ਸੂਬਾ ਕਨਵੀਨਰਾਂ ਤੇਜਿੰਦਰ ਕੌਰ ਅਤੇ ਹਰਮਲ ਸਿੰਘ ਨੇ ਦੱਸਿਆ ਕਿ ਏਆਈਈ ਵਲੰਟੀਅਰਾਂ ਦੀ ਮੁੱਢਲੀ ਨਿਯੁਕਤੀ 2008 ਦੌਰਾਨ ਪਸਵਕ ਕਮੇਟੀਆਂ ਵਲੋਂ ਕੀਤੀ ਸੀ ਜਿਨ੍ਹਾਂ ਵਲੋਂ ਸਕੂਲਾਂ ਤੋਂ ਵਾਂਝੇ ਬੱਚਿਆਂ ਦਾ ਸਰਵੇ ਕਰਨ ਉਪਰੰਤ ਉਨ੍ਹਾਂ ਨੂੰ ਪੜ੍ਹਾਇਆ ਜਾਂਦਾ ਸੀ। 2011 ਵਿਚ ਇਹ ਸੈਂਟਰ ਬੰਦ ਕਰ ਦਿੱਤੇ ਸਨ। ਪੰਜਾਬ ਸਰਕਾਰ ਵਲੋਂ ਏਆਈਈ ਵਾਲੰਟੀਅਰਾਂ ਨੂੰ ਡਾਇਟਾਂ ਵਿਚ ਈਟੀਟੀ ਕੋਰਸ ਸੈਸ਼ਨ 2012-14 ਕਰਾਉਣ ਲਈ ਭੇਜ ਦਿੱਤਾ ਜਿਸ ਦੀਆਂ ਜਮਾਤਾਂ ਅਕਤੂਬਰ-2013 ਵਿਚ ਸ਼ੁਰੂ ਹੋਈਆਂ। ਉਨ੍ਹਾਂ ਦੱਸਿਆ ਕਿ ਫਰਵਰੀ-2014 ਦੌਰਾਨ ਈਜੀਐੱਸ/ਏਆਈਈ ਅਤੇ ਐਸਟੀਆ ਵਾਲੰਟੀਅਰਾਂ ਨੂੰ ਦੋ ਸਾਲਾਂ ਲਈ ਬੱਝਵੇਂ ਮਿਹਨਤਾਨੇ ਉਪਰ ਮੁੜ ਨਿਯੁਕਤ ਕੀਤਾ ਗਿਆ ਪਰ ਉਸ ਸਮੇਂ ਉਨਾਂ ਨੂੰ ਨਹੀਂ ਵਿਚਾਰਿਆ ਕਿਉਂਕਿ ਉਹ ਈਟੀਟੀ ਕੋਰਸ ਪੂਰਾ ਕਰ ਰਹੇ ਸੀ। 24 ਦਸੰਬਰ 2015 ਵਿਚ ਈਟੀਟੀ ਕੋਰਸ ਪੂਰਾ ਹੋਣ ਉਪਰੰਤ ਮੁੜ ਸਕੂਲਾਂ ਵਿਚ ਰੀ-ਜੁਆਇੰਨ ਨਹੀਂ ਕਰਵਾਇਆ ਗਿਆ ਪਰ ਅਕਤੂਬਰ-2020 ਦੌਰਾਨ ਆਪਣੇ ਸੈਂਟਰਾਂ ’ਤੇ ਹਾਜ਼ਰ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਸਰਕਾਰ ਵਲੋਂ 10 ਸਾਲਾ ਪਾਲਿਸੀ ਅਧੀਨ ਕੱਚੇ ਅਧਿਆਪਕਾਂ ਨੂੰ ਪੱਕੇ ਕੀਤਾ ਗਿਆ ਪਰ ਉਨ੍ਹਾਂ ਨੂੰ ਇਸ ਨੀਤੀ ਤੋਂ ਬਾਹਰ ਰੱਖਿਆ ਗਿਆ ਜਦੋਂ ਕਿ ਉਹ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਹਨ। ਉਨ੍ਹਾਂ ਦੱਸਿਆ ਕਿ ਸਾਨੂੰ ਸਿਰਫ਼ 6000 ਰੁਪਏ ਮਾਣ ਭੱਤਾ ਮਿਲਦਾ ਹੈ ਜਿਸ ਨਾਲ ਪਰਿਵਾਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੈ। ਉਨ੍ਹਾਂ ਮੰਗ ਕੀਤੀ ਕਿ ਫਰਵਰੀ 2014 ਤੋਂ ਅਕਤੂਬਰ-2020 ਤੱਕ ਜਿਨ੍ਹਾਂ ਸਮਾਂ ਲੇਟ ਆਰਡਰ ਦਿੱਤੇ ਗਏ, ਉਨ੍ਹਾਂ ਸਮਾਂ ਤਜਰਬਾ ਜੋੜ ਕੇ ਵੈੱਲਫ਼ੇਅਰ ਪਾਲਿਸੀ ਵਿਚ ਰੱਖ ਕੇ ਪੱਕਾ ਕੀਤਾ ਜਾਵੇ। ਕਰੀਬ ਡੇਢ ਘੰਟੇ ਬਾਅਦ ਡਿਊਟੀ ਮੈਜਿਸਟ੍ਰੇਟ ਨੇ ਪੁੱਜ ਕੇ ਮੰਗ ਪੱਤਰ ਲਿਆ ਜਿਸ ਮਗਰੋਂ ਪ੍ਰਦਰਸ਼ਨ ਸਮਾਪਤ ਹੋਇਆ। ਇਸ ਮੌਕੇ ਅਮਰਜੀਤ ਕੌਰ, ਬਲਵਿੰਦਰ ਕੌਰ, ਤਲਵਿੰਦਰ ਕੌਰ ਤੇ ਰਣਜੋਧ ਕੌਰ ਆਦਿ ਹਾਜ਼ਰ ਸਨ।

Advertisement

Advertisement