For the best experience, open
https://m.punjabitribuneonline.com
on your mobile browser.
Advertisement

ਅਮਰੀਕਾ ਨਿਵਾਸੀ ਧੀ ਨੇ ਪਿੰਡ ’ਚ ਸ਼ੈੱਡ ਬਣਵਾਇਆ

11:33 AM Sep 28, 2024 IST
ਅਮਰੀਕਾ ਨਿਵਾਸੀ ਧੀ ਨੇ ਪਿੰਡ ’ਚ ਸ਼ੈੱਡ ਬਣਵਾਇਆ
ਪਿੰਡ ਐਤੀਆਣਾ ਵਿੱਚ ਸ਼ੈੱਡ ਦਾ ਉਦਘਾਟਨ ਕਰਦੇ ਹੋਏ ਪਤਵੰਤੇ ਸੱਜਣ। -ਫ਼ੋਟੋ: ਗਿੱਲ
Advertisement

ਗੁਰੂਸਰ ਸੁਧਾਰ

Advertisement

ਅਮਰੀਕਾ ਨਿਵਾਸੀ ਚਰਨਜੀਤ ਕੌਰ ਸੰਧੂ ਨੇ ਆਪਣੇ ਦਾਦਾ ਜਥੇਦਾਰ ਚੰਨਣ ਸਿੰਘ ਖੰਘੂੜਾ ਸਮੇਤ ਵਿੱਛੜ ਚੁੱਕੇ ਹੋਰ ਪਰਿਵਾਰਕ ਮੈਂਬਰਾਂ ਦੀ ਯਾਦ ਵਿੱਚ ਇੱਕ ਸ਼ਾਨਦਾਰ ਸ਼ੈੱਡ ਖੰਘੂੜਿਆਂ ਦੇ ਦਰਵਾਜ਼ੇ ਵਿੱਚ ਬਣਾ ਕੇ ਆਪਣੇ ਪੇਕੇ ਪਿੰਡ ਦੇ ਵਾਸੀਆਂ ਨੂੰ ਸਮਰਪਿਤ ਕੀਤਾ। ਕਰੀਬ ਡੇਢ ਲੱਖ ਰੁਪਏ ਦੀ ਲਾਗਤ ਨਾਲ ਬਣਾਏ ਇਸ ਸ਼ੈੱਡ ਉਦਘਾਟਨ ਕੀਤਾ ਗਿਆ। ਪਿੰਡ ਦੀ ਪੰਚਾਇਤ ਵੱਲੋਂ ਉਨ੍ਹਾਂ ਦੇ ਪੂਰੇ ਪਰਿਵਾਰ ਦਾ ਸਨਮਾਨ ਕੀਤਾ ਗਿਆ। ਸਰਪੰਚ ਲਖਵੀਰ ਸਿੰਘ, ਸਾਬਕਾ ਸਰਪੰਚ ਗੁਰਮੀਤ ਸਿੰਘ ਗਿੱਲ, ਮਾਸਟਰ ਕਿਰਪਾਲ ਸਿੰਘ, ਇੰਦਰਜੀਤ ਸਿੰਘ ਸਿੱਧੂ, ਸੁਖਵਿੰਦਰ ਸਿੰਘ ਫ਼ੌਜੀ, ਕੁਲਦੀਪ ਕੌਰ ਪੰਚ ਨੇ ਚਰਨਜੀਤ ਕੌਰ ਸੰਧੂ ਦੇ ਪਰਿਵਾਰ ਦਾ ਸਵਾਗਤ ਕੀਤਾ। -ਪੱਤਰ ਪ੍ਰੇਰਕ

Advertisement

Advertisement
Author Image

sanam grng

View all posts

Advertisement