ਅਮਰੀਕੀ ਜੱਜ ਨੇ ਪੰਨੂ ਮਾਮਲੇ ’ਚ ਸਬੂਤ ਦੇਣ ਦੀ ਨਿਖਿਲ ਗੁਪਤਾ ਦੀ ਅਪੀਲ ਰੱਦ ਕੀਤੀ
12:08 PM Jan 12, 2024 IST
ਨਿਊਯਾਰਕ, 12 ਜਨਵਰੀ
ਅਮਰੀਕਾ ਦੀ ਧਰਤੀ ’ਤੇ ਖ਼ਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜਿਸ਼ ਰਚਣ ਦੇ ਮੁਲਜ਼ਮ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਸਬੂਤ ਮੁਹੱਈਆ ਕਰਵਾਉਣ ਦੀ ਬੇਨਤੀ ਨੂੰ ਅਮਰੀਕੀ ਜੱਜ ਨੇ ਰੱਦ ਕਰ ਦਿੱਤਾ ਹੈ। ਅਮਰੀਕਾ ਦੇ ਜ਼ਿਲ੍ਹਾ ਜੱਜ ਵਿਕਟਰ ਮੈਰੇਰੋ ਨੇ ਅੱਜ ਆਦੇਸ਼ ਵਿੱਚ ਗੁਪਤਾ ਦੇ ਵਕੀਲ ਦੀ ਇਸ ਕੇਸ ਵਿੱਚ ਸਬੂਤ ਪ੍ਰਦਾਨ ਕਰਨ ਦੀ ਬੇਨਤੀ ਨੂੰ ਰੱਦ ਕਰ ਦਿੱਤਾ। 52 ਸਾਲਾ ਗੁਪਤਾ 'ਤੇ ਸੰਘੀ ਵਕੀਲਾਂ ਨੇ ਪਿਛਲੇ ਸਾਲ ਨਵੰਬਰ ਵਿਚ ਅਮਰੀਕਾ ਦੀ ਧਰਤੀ 'ਤੇ ਖ਼ਾਲਿਸਤਾਨੀ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਨੂੰ ਮਾਰਨ ਦੀ ਸਾਜ਼ਿਸ਼ ਵਿਚ ਭਾਰਤ ਸਰਕਾਰ ਦੇ ਕਰਮਚਾਰੀ ਨਾਲ ਸਹਿਯੋਗ ਕਰਨ ਦਾ ਦੋਸ਼ ਲਗਾਇਆ ਸੀ।
Advertisement
Advertisement