For the best experience, open
https://m.punjabitribuneonline.com
on your mobile browser.
Advertisement

ਦਲਾਈ ਲਾਮਾ ਨਾਲ ਮੁਲਾਕਾਤ ਲਈ ਅਮਰੀਕੀ ਵਫ਼ਦ ਧਰਮਸ਼ਾਲਾ ਪੁੱਜਾ

06:15 AM Jun 19, 2024 IST
ਦਲਾਈ ਲਾਮਾ ਨਾਲ ਮੁਲਾਕਾਤ ਲਈ ਅਮਰੀਕੀ ਵਫ਼ਦ ਧਰਮਸ਼ਾਲਾ ਪੁੱਜਾ
ਕਾਂਗੜਾ ਹਵਾਈ ਅੱਡੇ ’ਤੇ ਅਮਰੀਕੀ ਵਫ਼ਦ ’ਚ ਸ਼ਾਮਲ ਨੈਨਸੀ ਪੈਲੋਸੀ। -ਫੋਟੋ: ਪੀਟੀਆਈ
Advertisement

ਧਰਮਸ਼ਾਲਾ, 18 ਜੂਨ
ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨਾਲ ਮੁਲਾਕਾਤ ਲਈ ਵਿਦੇਸ਼ ਮਾਮਲਿਆਂ ਬਾਰੇ ਕਮੇਟੀ ਦੇ ਚੇਅਰਮੈਨ ਮਿਸ਼ੇਲ ਮੈਕੌਲ ਦੀ ਅਗਵਾਈ ਹੇਠ ਅਮਰੀਕੀ ਕਾਂਗਰਸ (ਸੰਸਦ ਮੈਂਬਰਾਂ) ਦਾ ਇਕ ਵਫ਼ਦ ਅੱਜ ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਪਹੁੰਚਿਆ। ਵਫ਼ਦ ’ਚ ਨੈਨਸੀ ਪੈਲੋਸੀ, ਮੈਰੀਅਨੈਟੇ ਮਿਲਰ, ਗਰੇਗਰੀ ਮੀਕਸ, ਨਿਕੋਲ ਮਾਲੀਓਟਾਕੀਸ, ਜਿਮ ਮੈਕਗੋਵਰਨ ਅਤੇ ਅਮੀ ਬੇਰਾ ਵੀ ਸ਼ਾਮਲ ਹਨ। ਅਧਿਕਾਰੀਆਂ ਨੇ ਕਿਹਾ ਕਿ ਅਮਰੀਕੀ ਵਫ਼ਦ ਇਥੇ ਦੋ ਦਿਨਾ ਦੌਰੇ ’ਤੇ ਆਇਆ ਹੈ ਅਤੇ ਉਹ ਬੁੱਧਵਾਰ ਸਵੇਰੇ ਦਲਾਈ ਲਾਮਾ ਨਾਲ ਮਿਲੇਗਾ। ਇਥੇ ਗੱਗਲ ਹਵਾਈ ਅੱਡੇ ’ਤੇ ਪਹੁੰਚਣ ਮਗਰੋਂ ਮੈਕੌਲ ਨੇ ਕਿਹਾ ਕਿ ਉਹ ਦਲਾਈ ਲਾਮਾ ਨੂੰ ਮਿਲਣ ਲਈ ਪੂਰੇ ਜੋਸ਼ ’ਚ ਹਨ। ਉਨ੍ਹਾਂ ਕਿਹਾ ਕਿ ਉਹ ਦਲਾਈ ਲਾਮਾ ਨੂੰ ਤਿੱਬਤ ਦੇ ਲੋਕਾਂ ਨਾਲ ਅਮਰੀਕਾ ਦੇ ਡਟ ਕੇ ਖੜ੍ਹੇ ਰਹਿਣ ਸਬੰਧੀ ਕਾਂਗਰਸ ਵੱਲੋਂ ਪਾਸ ਕੀਤੇ ਗਏ ਬਿੱਲ ਸਮੇਤ ਹੋਰ ਕਈ ਗੱਲਾਂ ਤੋਂ ਜਾਣੂ ਕਰਾਉਣ ਦੀ ਕੋਸ਼ਿਸ਼ ਕਰਨਗੇ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਬਿੱਲ ’ਤੇ ਦਸਤਖ਼ਤ ਕਰਨਗੇ ਤਾਂ ਮੈਕੌਲ ਨੇ ਕਿਹਾ ਕਿ ਉਹ ਇਸ ’ਤੇ ਜ਼ਰੂਰ ਦਸਤਖ਼ਤ ਕਰਨਗੇ। ਹਵਾਈ ਅੱਡੇ ’ਤੇ ਜਲਾਵਤਨ ਤਿੱਬਤੀ ਸਰਕਾਰ ਦੇ ਸੂਚਨਾ ਅਤੇ ਕੌਮਾਂਤਰੀ ਸਬੰਧਾਂ ਬਾਰੇ ਵਿਭਾਗ ਦੇ ਮੰਤਰੀ ਡੋਲਮਾ ਸੇਰਿੰਗ ਸਮੇਤ ਕੇਂਦਰੀ ਤਿੱਬਤਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨੇ ਵਫ਼ਦ ਦਾ ਹਵਾਈ ਅੱਡੇ ’ਤੇ ਨਿੱਘਾ ਸਵਾਗਤ ਕੀਤਾ। -ਪੀਟੀਆਈ

Advertisement

Advertisement
Author Image

sukhwinder singh

View all posts

Advertisement
Advertisement
×