ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਨੇ ਆਪਣਾ ਸਕੱਤਰ ਜਨਰਲ ਪ੍ਰਭਾਕਰਨ ਬਰਖ਼ਾਸਤ ਕੀਤਾ
12:53 PM Nov 08, 2023 IST
Advertisement
ਨਵੀਂ ਦਿੱਲੀ, 8 ਨਵੰਬਰ
ਆਲ ਇੰਡੀਆ ਫੁੱਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੇ ਆਪਣੇ ਸਕੱਤਰ ਜਨਰਲ ਸ਼ਾਜੀ ਪ੍ਰਭਾਕਰਨ ਨੂੰ 'ਭਰੋਸੇ ਤੋੜਨ' ਕਾਰਨ ਤੁਰੰਤ ਬਰਖਾਸਤ ਕਰ ਦਿੱਤਾ ਹੈ। ਏਆਈਐੱਫਐੱਫ ਦੇ ਉਪ ਸਕੱਤਰ ਐੱਮ. ਸਤਿਆਨਾਰਾਇਣ ਉਨ੍ਹਾਂ ਦੀ ਥਾਂ ਕਾਰਜਕਾਰੀ ਸਕੱਤਰ ਜਨਰਲ ਨਿਯੁਕਤ ਕਰ ਦਿੱਤਾ ਹੈ। ਪ੍ਰਭਾਕਰਨ ਨੂੰ ਪਿਛਲੇ ਸਾਲ ਸਤੰਬਰ ਵਿੱਚ ਏਆਈਐਫਐਫ ਦਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਸੀ। ਕਲਿਆਣ ਚੌਬੇ ਦੀ ਪ੍ਰਧਾਨਗੀ ਹੇਠ ਹੋਈ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਵਿੱਚ ਉਨ੍ਹਾਂ ਦੇ ਨਾਂ ਨੂੰ ਸਰਬਸੰਮਤੀ ਨਾਲ ਪ੍ਰਵਾਨਗੀ ਦਿੱਤੀ ਗਈ।
Advertisement
Advertisement