ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਐਲਗਰਾਂ ਸੁਆਂ ਨਦੀ ਦੇ ਪੁਲ ’ਤੇ ਪੱਕੀਆਂ ਰੋਕਾਂ ਲਾਈਆਂ

06:37 AM Nov 27, 2024 IST
ਐਲਗਰਾਂ ਪੁਲ ’ਤੇ ਲਗਾਈਆਂ ਪੱਕੀਆਂ ਰੋਕਾਂ।

ਬਲਵਿੰਦਰ ਰੈਤ
ਨੂਰਪੁਰ ਬੇਦੀ, 26 ਨਵੰਬਰ
ਨੂਰਪੁਰ ਬੇਦੀ ਤੋਂ ਨੰਗਲ ਬਰਾਸਤਾ ਕਲਵਾਂ, ਭਲਾਣ ਜਾਣ ਵਾਲੀ ਮੇਨ ਸੜਕ ’ਤੇ ਐਲਗਰਾਂ ਸੁਆਂ ਨਦੀ ’ਤੇ ਸਥਿਤ ਪੁਲ ਤੋਂ ਆਵਾਜਾਈ ਬੰਦ ਕਰਨ ਲਈ ਲੋਕ ਨਿਰਮਾਣ ਵਿਭਾਗ ਨੇ ਪੱਕੇ ਤੌਰ ’ਤੇ ਰੋਕਾ ਲਗਾ ਦਿੱਤੀਆਂ ਹਨ। ਸਬੰਧਤ ਵਿਭਾਗ ਵੱਲੋਂ ਦੋ ਸਾਲ ਪਹਿਲਾਂ ਇਸ ਪੁਲ ਨੂੰ ਅਣਸੁਰੱਖਿਅਤ ਕਰਾਰ ਦੇ ਕੇ ਬੰਦ ਕਰ ਦਿੱਤਾ ਗਿਆ ਸੀ। ਸਰਕਾਰ ਵੱਲੋਂ ਫੰਡ ਜਾਰੀ ਨਾ ਹੋਣ ਕਾਰਨ ਇਸ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ। ਮਨਾਹੀ ਦੇ ਬਾਵਜੂਦ ਲੋਕ ਇਸ ਪੁਲ ਤੋਂ ਲੰਘ ਰਹੇ ਸਨ। ਇਹ ਪੁਲ ਪੰਜਾਬ ਤੇ ਹਿਮਾਚਲ ਪ੍ਰਦੇਸ ਦੇ ਪਿੰਡਾਂ ਤੇ ਵਪਾਰਕ ਅਦਾਰਿਆਂ ਨੂੰ ਜੋੜਦਾ ਸੀ। ਨੰਗਲ, ਸੰਤੋਖਗੜ੍ਹ ਆਦਿ ਦੇ ਵਿਦਿਆਰਥੀ ਖ਼ੁਆਰ ਹੋ ਰਹੇ ਹਨ।

Advertisement

ਫੰਡ ਆਉਣ ’ਤੇ ਮੁਰੰਮਤ ਕੀਤੀ ਜਾਵੇਗੀ: ਐਕਸੀਅਨ

ਲੋਕ ਨਿਰਮਾਣ ਵਿਭਾਗ ਦੇ ਐਕਸੀਅਨ ਵਿਵੇਕ ਦੁਰੇਜਾ ਨੇ ਕਿਹਾ ਕਿ ਵਿਭਾਗ ਵੱਲੋਂ ਪੁਲ ਦੀ ਮੁਰੰਮਤ ਦਾ ਐਸਟੀਮੇਟ ਸਰਕਾਰ ਨੂੰ ਭੇਜਿਆ ਗਿਆ ਹੈ। ਫੰਡ ਆਉਣ ’ਤੇ ਪੁਲ ਦਾ ਕੰਮ ਸ਼ੁਰੂ ਕੀਤਾ ਜਾਵੇਗਾ।

Advertisement
Advertisement