ਦਿੱਲੀ ਦੀ ਹਵਾ ਹੋਰ ਪ੍ਰਦੂਸ਼ਿਤ ਹੋਈ
08:06 AM Nov 23, 2024 IST
Advertisement
ਨਵੀਂ ਦਿੱਲੀ, 22 ਨਵੰਬਰ
ਦਿੱਲੀ ਵਿੱਚ ਅੱਜ ਸਵੇਰੇ ਧੁਆਂਖੀ ਧੁੰਦ ਛਾਈ ਰਹੀ ਅਤੇ ਘੱਟ ਤੋਂ ਘੱਟ ਤਾਪਮਾਨ 11.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਸ ਦੌਰਾਨ ਹਵਾ ਗੁਣਵੱਤਾ ਵੀ ‘ਬਹੁਤ ਖ਼ਰਾਬ’ ਸ਼੍ਰੇਣੀ ਵਿੱਚ ਚਲੀ ਗਈ ਅਤੇ ਹਵਾ ਗੁਣਵੱਤਾ ਸੂਚਕਅੰਕ (ਏਕਿਊਆਈ) 373 ਦਰਜ ਕੀਤਾ ਗਿਆ। ਦਿੱਲੀ ਦੇ 38 ਨਿਗਰਾਨੀ ਕੇਂਦਰਾਂ ਵਿੱਚੋਂ ਨੌਂ ਵਿੱਚ ਏਕਿਊਆਈ ‘ਗੰਭੀਰ ’ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅੰਕੜਿਆਂ ਮੁਤਾਬਕ, ਇਹ ਕੇਂਦਰ ਆਨੰਦ ਵਿਹਾਰ, ਬਵਾਨਾ, ਜਹਾਂਗੀਰਪੁਰੀ, ਮੁੰਡਕਾ, ਨਹਿਰੂ ਨਗਰ, ਸ਼ਾਦੀਪੁਰ, ਸੋਨੀਆ ਵਿਹਾਰ, ਵਿਵੇਕ ਵਿਹਾਰ ਅਤੇ ਵਜੀਰਪੁਰ ਹਨ। ਚਾਰ ਸੌ ਜਾਂ ਇਸ ਤੋਂ ਵੱਧ ਏਕਿਊਆਈ ਨੂੰ ‘ਨਾਜ਼ੁਕ’ ਸ਼੍ਰੇਣੀ ਵਿੱਚ ਮੰਨਿਆ ਜਾਂਦਾ ਹੈ ਅਤੇ ਇਸ ਨਾਲ ਸਿਹਤ ਨੂੰ ਗੰਭੀਰ ਖ਼ਤਰਾ ਹੋ ਸਕਦਾ ਹੈ। ਦਿੱਲੀ ਦੀ ਹਵਾ ਗੁਣਵੱਤਾ ਐਤਵਾਰ ਨੂੰ ਪਹਿਲੀ ਵਾਰ ‘ਬਹੁਤ ਹੀ ਗੰਭੀਰ’ ਸ਼੍ਰੇਣੀ ਨੂੰ ਪਾਰ ਕਰ ਗਈ ਸੀ ਜਿਸ ਮਗਰੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਗਈਆਂ। -ਪੀਟੀਆਈ
Advertisement
Advertisement
Advertisement