ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਿਸਾਨਾਂ ਨੂੰ ਫ਼ਸਲੀ ਚੱਕਰ ’ਚੋਂ ਨਹੀਂ ਕੱਢ ਸਕਿਆ ਖੇਤੀਬਾੜੀ ਵਿਭਾਗ

07:55 AM Jul 01, 2024 IST
ਕਰਤਾਰਪੁਰ ਨੇੜੇ ਝੋਨਾ ਲਾਉਂਦੇ ਹੋਏ ਪਰਵਾਸੀ ਮਜ਼ਦੂਰ।

ਗੁਰਨੇਕ ਸਿੰਘ ਵਿਰਦੀ
ਕਰਤਾਰਪੁਰਸ, 30 ਜੂਨ
ਜ਼ਮੀਨ ਦੋਜ਼ ਪਾਣੀ ਦੇ ਹੇਠਾਂ ਡਿੱਗ ਰਹੇ ਪੱਧਰ ਕਾਰਨ ਕਿਸਾਨਾਂ ਨੂੰ ਕਣਕ ਅਤੇ ਝੋਨੇ ਦੇ ਫ਼ਸਲੀ ਚੱਕਰ ’ਚੋਂ ਬਾਹਰ ਕੱਢਣ ਲਈ ਖੇਤੀਬਾੜੀ ਵਿਭਾਗ ਨੂੰ ਜ਼ਿਲ੍ਹਾ ਜਲੰਧਰ ਵਿੱਚ ਹਾਲੇ ਸਫ਼ਲਤਾ ਦੀ ਕਿਰਨ ਮੱਧਮ ਨਜ਼ਰ ਆ ਰਹੀ ਹੈ। ਜਾਣਕਾਰੀ ਅਨੁਸਾਰ ਜ਼ਿਲ੍ਹੇ ਜਲੰਧਰ ਦੇ ਕੁੱਲ ਰਕਬੇ 2 ਲੱਖ 66 ਹਜ਼ਾਰ ਹੈਕਟੇਅਰ ਵਿੱਚੋਂ 1 ਲੱਖ 74 ਹਜ਼ਾਰ ਹੈਕਟੇਅਰ ਰਕਬੇ ਵਿੱਚ ਕਿਸਾਨਾਂ ਵੱਲੋਂ ਝੋਨਾ ਲਾਇਆ ਜਾਂਦਾ ਹੈ। ਜਦੋਂ ਕਿ ਦਾਲਾਂ ਗੰਨੇ ਮੱਕੀ ਅਤੇ ਹੋਰ ਫਸਲਾਂ ਹੇਠ ਰਕਬਾ ਘਟਦਾ ਜਾ ਰਿਹਾ ਹੈ। ਕਿਸਾਨਾਂ ਵੱਲੋਂ ਫਲੱਡ ਇਰੀਗੇਸ਼ਨ ਸਿਸਟਮ ਰਾਹੀਂ ਝੋਨੇ ਦੀ ਲੁਆਈ ਕੀਤੀ ਜਾਂਦੀ ਹੈ। ਇਸ ਨਾਲ ਪਾਣੀ ਦੀ ਵੱਧ ਖਪਤ ਹੋਣ ਦੇ ਨਾਲ ਖਾਲੀਆਂ ਰਾਹੀਂ ਖੇਤਾਂ ਤੱਕ ਪਾਣੀ ਪਹੁੰਚਾਉਣ ਵਿੱਚ ਪਾਣੀ ਦੀ ਬਰਬਾਦੀ ਵੀ ਵੱਧ ਹੁੰਦੀ ਹੈ। ਇਸ ਸਬੰਧੀ ਅਗਾਂਹ ਵਧੂ ਕਿਸਾਨ ਯੁੱਧਵੀਰ ਸਿੰਘ ਸ਼ੇਰਗਿੱਲ ਜਗਰੂਪ ਸਿੰਘ ਚੋਹਲਾ, ਭਗਵੰਤ ਸਿੰਘ, ਫਤਹਿ ਜਲਾਲ ਅਤੇ ਨਵਨੀਤ ਸਿੰਘ ਛੀਨਾ ਨੇ ਦੱਸਿਆ ਕਿ ਝੋਨਾ ਅਤੇ ਕਣਕ ਕਿਸਾਨਾਂ ਦੀਆਂ ਸੁਰੱਖਿਅਤ ਫਸਲਾਂ ਹਨ, ਜਿਨ੍ਹਾਂ ’ਤੇ ਐੱਮਐੱਸਪੀ ਹੋਣ ਦੇ ਨਾਲ ਸਰਕਾਰਾਂ ਵੱਲੋਂ ਖਰੀਦ ਦੀ ਗਾਰੰਟੀ ਦਿੱਤੀ ਹੋਈ ਹੈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਜਲੰਧਰ ਦੀ ਜ਼ਮੀਨ ਸਮਤਲ ਹੋਣ ਕਾਰਨ ਇੱਥੋਂ ਦੇ ਕਿਸਾਨਾਂ ਦਾ ਤੁਪਕਾ ਸਿੰਜਾਈ ਅਤੇ ਫੁਆਰਾ ਸਿੰਜਾਈ ਨਾਲ ਹੋਣ ਵਾਲੀਆਂ ਫਸਲਾਂ ਬੀਜਣ ਵੱਲ ਰੁਝਾਨ ਵਧਾਉਣ ਲਈ ਖੇਤੀਬਾੜੀ ਵਿਭਾਗ ਸਮੇਂ ਦਾ ਹਾਣੀ ਨਹੀਂ ਬਣ ਸਕਿਆ। ਇਸ ਸਬੰਧੀ ਉੱਘੇ ਵਾਤਾਵਰਨ ਪ੍ਰੇਮੀ ਡਾਕਟਰ ਨਿਰਮਲ ਸਿੰਘ ਨੇ ਕਿਹਾ ਕਿ ਜੇਕਰ ਹਾਲੇ ਵੀ ਕਿਸਾਨਾਂ ਨੇ ਆਪਣੇ ਖੇਤੀ ਕਰਨ ਦੇ ਢੰਗ ਨਾ ਬਦਲੇ ਤਾਂ ਸਾਡੀ ਜ਼ਮੀਨ ਬੰਜਰ ਹੋ ਜਾਵੇਗੀ।

Advertisement

ਪਾਣੀ ਦੀ ਘੱਟ ਖਪਤ ਵਾਲੀਆਂ ਫ਼ਸਲਾਂ ਬੀਜਣ ਲਈ ਜਾਗਰੂਕ ਕਰਦੈ ਵਿਭਾਗ: ਅਧਿਕਾਰੀ

ਜ਼ਿਲ੍ਹਾ ਖੇਤੀਬਾੜੀ ਅਫਸਰ ਡਾਕਟਰ ਜਸਵੰਤ ਰਾਏ ਨੇ ਦੱਸਿਆ ਕਿ ਪਾਣੀ ਦੀ ਸੰਜਮ ਨਾਲ ਵਰਤੋਂ ਕਰਨ ਅਤੇ ਘੱਟ ਪਾਣੀ ਦੀ ਖਪਤ ਵਾਲੀਆਂ ਫਸਲਾਂ ਬੀਜਣ ਲਈ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਖੁਦ ਮੰਡੀ ਕਰਨ ਦੀ ਬਜਾਏ ਸਮੇਂ ਦੀਆਂ ਸਰਕਾਰਾਂ ’ਤੇ ਟੇਕ ਰੱਖਦਾ ਹੈ। ਇਸੇ ਲਈ ਕਿਸਾਨ ਝੋਨੇ ਤੇ ਕਣਕ ਦੇ ਫਸਲੀ ਚੱਕਰ ਤੋਂ ਬਾਹਰ ਨਿਕਲਣ ਲਈ ਅੱਗੇ ਨਹੀਂ ਹੋ ਰਿਹਾ।

Advertisement
Advertisement
Advertisement