For the best experience, open
https://m.punjabitribuneonline.com
on your mobile browser.
Advertisement

ਕਣਕ ’ਤੇ ਯੂਰੀਆ ਸੁੱਟ ਰਹੇ ਕਿਸਾਨਾਂ ਨੂੰ ਖੇਤੀ ਵਿਭਾਗ ਨੇ ਵਰਜਿਆ

11:15 AM Mar 23, 2024 IST
ਕਣਕ ’ਤੇ ਯੂਰੀਆ ਸੁੱਟ ਰਹੇ ਕਿਸਾਨਾਂ ਨੂੰ ਖੇਤੀ ਵਿਭਾਗ ਨੇ ਵਰਜਿਆ
ਮਾਨਸਾ ਨੇੜੇ ਇੱਕ ਖੇਤ ’ਚ ਕਣਕ ’ਤੇ ਯੂਰੀਆ ਦਾ ਛਿੱਟਾ ਦਿੰਦਾ ਹੋਇਆ ਕਿਸਾਨ। -ਫੋਟੋ: ਮਾਨ
Advertisement

ਪੱਤਰ ਪ੍ਰੇਰਕ
ਮਾਨਸਾ, 22 ਮਾਰਚ
ਭਾਵੇਂ ਹਾੜੀ ਦੀ ਮੁੱਖ ਫਸਲ ਕਣਕ ਦੇ ਪੱਕਣ ਵਿੱਚ ਤਕਰੀਬਨ ਦੋ ਹਫ਼ਤਿਆਂ ਦਾ ਸਮਾਂ ਹੀ ਰਹਿ ਗਿਆ ਹੈ ਪਰ ਇਸ ਦੇ ਬਾਵਜੂਦ ਨਰਮਾ ਪੱਟੀ ਦੇ ਕਿਸਾਨ ਅਜੇ ਵੀ ਯੂਰੀਆ ਖਾਦ ਨੂੰ ਖੇਤਾਂ ਵਿੱਚ ਖਿਲਾਰੀ ਜਾ ਰਹੇ ਹਨ। ਖੇਤੀ ਵਿਭਾਗ ਨੇ ਹੁਣ ਇਉਂ ਸੁੱਟੀ ਜਾ ਰਹੀ ਖਾਦ ਨੂੰ ਬਿਲਕੁਲ ਨਾ ਖਿਲਾਰਨ ਦਾ ਸੱਦਾ ਦਿੱਤਾ ਹੈ। ਮਹਿਕਮੇ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਕਣਕ ਦੀ ਫਸਲ ਉਤੇ ਲੋੜ ਤੋਂ ਜ਼ਿਆਦਾ ਯੂਰੀਆ ਵਰਤਣਾ, ਸਵਾਏ ਪੈਸੇ ਦੀ ਬਰਬਾਦੀ ਤੋਂ ਹੋਰ ਕੁੱਝ ਨਹੀਂ ਹੈ। ਖੇਤੀ ਵਿਗਿਆਨੀਆਂ ਦੀ ਸਲਾਹ ਹੈ ਕਿ ਜਿਥੇ ਕਿਤੇ ਵੀ ਖੇਤਾਂ ਵਿਚ ਕਿਸਾਨਾਂ ਨੂੰ ਯੂਰੀਆ ਦੀ ਕੋਈ ਘਾਟ ਨਜ਼ਰ ਆਉਂਦੀ ਹੈ, ਉਥੇ (ਨਾਈਟਰੋਜਨ) 3 ਫੀਸਦੀ ਯੂਰੀਆ ਦੀ ਸਪਰੇਅ 3 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ ਜਾ ਸਕਦੀ ਸੀ, ਜਿਸ ਦਾ ਹੁਣ ਸਮਾਂ ਲੰਘ ਚੁੱਕਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਨਰਮਾ ਪੱਟੀ ਵਿੱੱਚ ਹਰ ਸਾਲ ਕਣਕ ਦੀ ਬਿਜਾਈ ਅਕਸਰ ਲੇਟ ਹੋ ਜਾਂਦੀ ਹੈ। ਕਿਸਾਨ ਇਸ ਨੂੰ ਕੱਢਣ ਲਈ ਯੂਰੀਆ ਖਾਦ ਉੱਪਰ ਵੱਧ ਜ਼ੋਰ ਦਿੰਦੇ ਹਨ।

Advertisement

Advertisement
Author Image

sukhwinder singh

View all posts

Advertisement
Advertisement
×