ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਸ਼ਾਸਨ ਦੀ ਟੀਮ ਨੇ ਮਠਿਆਈ ਦੇ ਸੈਂਪਲ ਭਰੇ

10:37 AM Oct 27, 2024 IST

ਕੁਲਭੂਸ਼ਨ ਕੁਮਾਰ ਬਾਂਸਲ
ਰਤੀਆ, 26 ਅਕਤੂਬਰ
ਜ਼ਿਲ੍ਹਾ ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਡਾ. ਗੌਰਵ ਕੁਮਾਰ ਦੀ ਅਗਵਾਈ ਹੇਠ ਟੀਮ ਨੇ ਸ਼ਹਿਰ ਵਿਚ ਮਠਿਆਈਆਂ ਅਤੇ ਹੋਰ ਖਾਦ ਸਮੱਗਰੀ ਵਿਚ ਮਿਲਾਵਟ ਰੋਕਣ ਲਈ ਹਲਵਾਈ ਅਤੇ ਕਰਿਆਨਾ ਦੀਆਂ ਦੁਕਾਨਾਂ ਤੋਂ ਸੈਂਪਲ ਭਰਨ ਦੀ ਮੁਹਿੰਮ ਸ਼ੁਰੂ ਕੀਤੀ। ਇਸ ਦੌਰਾਨ ਅਨੇਕਾਂ ਦੁਕਾਨਾਂ ’ਤੇ ਸਫਾਈ ਵਿਵਸਥਾ ਨਾ ਹੋਣ ਕਾਰਨ ਅਧਿਕਾਰੀ ਨੇ ਸਬੰਧਤ ਵਪਾਰ ਦੇ ਮਾਲਕ ਨੂੂੰ ਮਿਠਾਈ ਅਤੇ ਹੋਰ ਖਾਦ ਸਮੱਗਰੀ ਬਣਾਉਂਦੇ ਸਮੇਂ ਸਫਾਈ ਦਾ ਵਿਸ਼ੇਸ਼ ਧਿਆਨ ਦੇਣ ਦੇ ਆਦੇਸ਼ ਦਿੱਤੇ ਅਤੇ ਇਸ ਦੇ ਨਾਲ ਨਾਲ ਮਿਠਾਈ ਬਣਾਉਂਦੇ ਸਮੇਂ ਸਬੰਧਤ ਕਰਮਚਾਰੀਆਂ ਨੂੰ ਸੁਰੱਖਿਆ ਸਮੱਗਰੀ ਪ੍ਰਦਾਨ ਕਰਨ ਦੀਆਂ ਵੀ ਹਦਾਇਤਾਂ ਦਿੱਤੀਆਂ। ਹਾਲਾਂਕਿ ਉਪਰੋਕਤ ਜ਼ਿਲ੍ਹਾ ਫੂਡ ਸੇਫਟੀ ਅਧਿਕਾਰੀ ਨੇ ਦੀਵਾਲੀ ਦੇ ਤਿਉਹਾਰ ਨੂੰ ਦੇਖਦੇ ਹੋਏ ਆਮ ਲੋਕਾਂ ਨੂੰ ਸ਼ੁੱਧ ਖਾਦ ਸਮੱਗਰੀ ਪ੍ਰਦਾਨ ਹੋਵੇ, ਇਸ ਪੱਖੋਂ ਹੀ ਅੱਜ ਦੀ ਇਸ ਕਾਰਵਾਈ ਨੂੰ ਰੂਟੀਨ ਦੀ ਕਾਰਵਾਈ ਦੱਸੀ ਹੈ ਪਰ ਜਿਵੇਂ ਹੀ ਅਨੇਕਾਂ ਥਾਵਾਂ ’ਤੇ ਮਠਿਆਈਆਂ ਦੇ ਸੈਂਪਲ ਭਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਤਾਂ ਅਨੇਕਾਂ ਮਿਠਾਈ ਵਿਕਰੇਤਾਵਾਂ ਵਿਚ ਹੜਕੰਪ ਮੱਚ ਗਿਆ। ਅੱਜ ਟੀਮ ਨੇ ਕਰੀਬ 3 ਦੁਕਾਨਾਂ ’ਤੇ ਖੋਆ, ਗੁਲਾਬ ਜਾਮੁਨ, ਪਨੀਰ, ਰਸਗੁੱਲਾ, ਬਰਫੀ ਅਤੇ ਹੋਰ ਖਾਦ ਸਮੱਗਰੀ ਦੇ ਸੈਂਪਲ ਭਰੇ ਅਤੇ ਉਨ੍ਹਾਂ ਨੂੰ ਜਾਂਚ ਲਈ ਲੈਬ ਵਿਚ ਭੇਜ ਦਿੱਤੇ। ਜਦੋਂ ਜ਼ਿਲ੍ਹਾ ਫੂਡ ਸੇਫਟੀ ਅਧਿਕਾਰ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਉਚ ਅਧਿਕਾਰੀਆਂ ਦੇ ਆਦੇਸ਼ ਅਤੇ ਦੀਵਾਲੀ ਦੇ ਤਿਉਹਾਰ ਦੇ ਮੱਦੇਨਜ਼ਰ ਸਾਰੀਆਂ ਮਿਠਾਈ ਦੀਆਂ ਦੁਕਾਨਾਂ ਵਿਚ ਖਾਦ ਸਮੱਗਰੀ ਦੀ ਗੁਣਵੱਤਾ ਅਤੇ ਸਵੱਛਤਾ ਦੀ ਜਾਂਚ ਨੂੰ ਲੈ ਕੇ ਰੂਟੀਨ ਦਾ ਦੌਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਅਨੇਕਾਂ ਦੁਕਾਨਾਂ ਤੋਂ ਮਿਠਾਈਆਂ ਦੇ ਸੈਂਪਲ ਭਰ ਕੇ ਲੈਬ ਵਿਚ ਭੇਜੇ ਗਏ ਹਨ ਅਤੇ ਜੋ ਵੀ ਰਿਪੋਰਟ ਆਵੇਗੀ ਉਸੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ। ਕੁੱਝ ਦੁਕਾਨਾਂ ’ਤੇ ਸਫਾਈ ਵਿਵਸਥਾ ਠੀਕ ਨਹੀਂ ਸੀ, ਜਿਸ ਦੇ ਲਈ ਸਬੰਧਤ ਦੁਕਾਨਦਾਰਾਂ ਨੂੰ ਵਿਸ਼ੇਸ਼ ਹਦਾਇਤਾਂ ਦਿੱਤੀਆਂ ਗਈਆਂ ਹਨ ਅਤੇ ਉਨ੍ਹਾਂ ਨੂੰ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਦੇ ਨਾਲ-ਨਾਲ ਫੂਡ ਸੇਫਟੀ ਦਾ ਲਾਇਸੈਂਸ ਬਣਾਉਣ ਦੀਆਂ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ। ਸ਼ਹਿਰ ਵਿਚ ਆਸ ਪਾਸ ਇਲਾਕੇ ਦੇ ਬੁੱਧੀਜੀਵੀਆਂ ਨੇ ਫੂਡ ਸੇਫਟੀ ਅਧਿਕਾਰੀ ਦੀ ਇਸ ਸੈਂਪਲਿੰਗ ਦੀ ਕਾਰਵਾਈ ਨੂੰ ਸਿਰਫ ਖਾਨਾਪੂਰਤੀ ਦੱਸਿਆ।
ਉਨ੍ਹਾਂ ਦਾ ਕਹਿਣਾ ਸੀ ਕਿ ਇਸ ਵਿਭਾਗ ਨੂੰ ਪਹਿਲਾਂ ਤੋਂ ਹੀ ਤਿਉਹਾਰ ਦੇ ਮੱਦੇਨਜ਼ਰ ਸੈਂਪਲਿੰਗ ਦਾ ਕੰਮ ਸ਼ੁਰੂ ਕਰ ਦੇਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਅੱਜ ਜੋ ਸੈਂਪਲ ਲਏ ਗਏ ਹਨ ਇਨ੍ਹਾਂ ਦੀ ਰਿਪੋਰਟ ਦੀਵਾਲੀ ਦੇ ਤਿਉਹਾਰ ਤੋਂ ਬਾਅਦ ਆਵੇਗੀ, ਜਦੋਂ ਕਿ ਸਬੰਧਤ ਖਾਦ ਸਮੱਗਰੀ ਦੀ ਵਰਤੋਂ ਆਮ ਜਨ ਪਹਿਲਾਂ ਹੀ ਵਰਤ ਲਵੇਗਾ।

Advertisement

Advertisement