For the best experience, open
https://m.punjabitribuneonline.com
on your mobile browser.
Advertisement

ਪ੍ਰਸ਼ਾਸਨ ਨੇ 100 ਏਕੜ ਜ਼ਮੀਨ ਦਾ ਕਬਜ਼ਾ ਛੁਡਾਇਆ

06:33 AM May 06, 2024 IST
ਪ੍ਰਸ਼ਾਸਨ ਨੇ 100 ਏਕੜ ਜ਼ਮੀਨ ਦਾ ਕਬਜ਼ਾ ਛੁਡਾਇਆ
Advertisement

ਪੱਤਰ ਪ੍ਰੇਰਕ
ਲਾਲੜੂ, 5 ਮਈ
ਡੇਰਾਬੱਸੀ ਬਲਾਕ ਅਧੀਨ ਪੈਂਦੀ ਗੋਲਡਨ ਫਾਰੈਸਟ ਦੀ ਜ਼ਮੀਨ ਤੋਂ ਕਬਜ਼ੇ ਹਟਾਉਣ ਲਈ ਪ੍ਰਸ਼ਾਸਨ ਨੇ ਵੱਡੇ ਪੱਧਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੀ ਸ਼ੁਰੂਆਤ ਲਾਲੜੂ ਨਜ਼ਦੀਕ ਪੈਂਦੇ ਪਿੰਡ ਜੌਲਾਂ ਕਲਾਂ ਤੋਂ ਕੀਤੀ ਗਈ ਹੈ। ਇੱਥੇ ਪ੍ਰਸ਼ਾਸਨਿਕ ਅਮਲੇ ਨੇ 100 ਏਕੜ ਤੋਂ ਵੱਧ ਜ਼ਮੀਨ ਦਾ ਕਬਜ਼ਾ ਲੈ ਕੇ ਗੋਲਡਨ ਫਾਰੈਸਟ ਕੰਪਨੀ ਨੂੰ ਸੌਂਪ ਦਿੱਤਾ। ਆਉਣ ਵਾਲੇ ਦਿਨਾਂ ਵਿੱਚ ਵਿੱਚ 6 ਹੋਰ ਪਿੰਡਾਂ ਵਿੱਚੋਂ ਇਹ ਕਬਜ਼ੇ ਹਟਾਏ ਜਾਣਗੇ।
ਦਰਅਸਲ, ਡੇਰਾਬੱਸੀ ਖੇਤਰ ਵਿੱਚ ਗੋਲਡਨ ਫਾਰੈਸਟ ਦੀ ਕੁੱਲ 2245 ਏਕੜ ਵਾਧੂ ਜ਼ਮੀਨ ਹੈ। ਇਸ ਜ਼ਮੀਨ ਦਾ ਜ਼ਿਆਦਾਤਰ ਹਿੱਸੇ ’ਤੇ ਖੇਤੀ ਅਤੇ ਕੁੱਝ ਜ਼ਮੀਨ ’ਚ ਨਾਜਾਇਜ਼ ਖਣਨ ਕੀਤੀ ਜਾ ਰਹੀ ਹੈ। ਜ਼ੀਰਕਪੁਰ ਦੇ ਪਿੰਡ ਪੀਰਮੁਛੱਲਾ ਵਿੱਚ ਝੁੱਗੀਆਂ ਬਣਾ ਕੇ ਉਨ੍ਹਾਂ ਤੋਂ ਕਿਰਾਇਆ ਵੀ ਵਸੂਲਿਆ ਜਾ ਰਿਹਾ ਹੈ।
ਇਸ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਡੇਰਾਬੱਸੀ ਦੇ ਤਹਿਸੀਲਦਾਰ ਵੀਰਕਰਨ ਸਿੰਘ ਬਤੌਰ ਡਿਊਟੀ ਮੈਜਿਸਟ੍ਰੇਟ, ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਪੂਨੀਆ, ਕਾਨੂੰਨਗੋ, ਪਟਵਾਰੀ, ਮਸ਼ੀਨਾਂ ਤੇ ਪੁਲੀਸ ਸਣੇ ਜੌਲਾ ਕਲਾਂ ਪੁਹੰਚੇ। ਇਸ ਦੌਰਾਨ 125 ਏਕੜ ਜ਼ਮੀਨ ਤੋਂ ਲੋਕਾਂ ਨੇ ਫ਼ਸਲ ਦੀ ਕਟਾਈ ਕਰ ਲਈ ਸੀ। ਨਾਇਬ ਤਹਿਸੀਲਦਾਰ ਹਰਿੰਦਰਜੀਤ ਸਿੰਘ ਪੂਨੀਆ ਨੇ ਦੱਸਿਆ ਕਿ ਜ਼ਮੀਨ ਦੀ ਨਿਸ਼ਾਨਦੇਹੀ ਕਰ ਕੇ ਗੋਲਡਨ ਫਾਰੈਸਟ ਕਮੇਟੀ ਦੇ ਕਾਨੂੰਨਗੋ ਨੂੰ ਸੌਂਪ ਦਿੱਤੀ ਹੈ।

Advertisement

Advertisement
Author Image

Advertisement
Advertisement
×