ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪ੍ਰਸ਼ਾਸਨ ਨੇ ਚਾਰ ਨਾਬਾਲਗਾਂ ਸਣੇ ਦਸ ਬੰਧੂਆ ਮਜ਼ਦੂਰ ਛੁਡਾਏ

08:21 AM Nov 23, 2024 IST
ਛੁਡਾਏ ਗਏ ਮਜ਼ਦੂਰ ਤੇ ਬੱਚੇ ਆਪਣੀ ਵਿੱਥਿਆ ਸੁਣਾਉਂਦੇ ਹੋਏ।

ਧਿਆਨ ਸਿੰਘ ਭਗਤ
ਕਪੂਰਥਲਾ, 22 ਨਵੰਬਰ
ਬਿਹਾਰ ਦੇ ਮੁੱਖ ਮੰਤਰੀ ਦਫ਼ਤਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਦਫ਼ਤਰ ਵਿੱਚ ਕੀਤੀ ਗਈ ਸ਼ਿਕਾਇਤ ਮਗਰੋਂ ਕਾਰਵਾਈ ਕਰਦਿਆਂ ਜ਼ਿਲ੍ਹਾ ਪ੍ਰਸ਼ਾਸਨ ਨੇ ਪਿੰਡ ਸਿੱਧਵਾਂ ਦੋਨਾਂ ਦੇ ਨੇੜਲੇ ਆਲੂ ਫਾਰਮ ਤੋਂ 10 ਬੰਧੂਆਂ ਮਜ਼ਦੂਰਾਂ ਨੂੰ ਛੁਡਾਇਆ ਗਿਆ। ਇਸ ਮੌਕੇ ਡੀਐੱਸਪੀ (ਸਬ ਡਿਵੀਜ਼ਨ) ਦੀਪਕਰਨ ਸਿੰਘ, ਕਾਰਜਕਾਰੀ ਐੱਸਡੀਐੱਮ ਕਪਿਲ ਜਿੰਦਲ ਅਤੇ ਥਾਣਾ ਸਦਰ ਦੀ ਪੁਲੀਸ ਵੱਲੋਂ ਸਾਂਝੀ ਕਾਰਵਾਈ ਕੀਤੀ ਗਈ।
ਠੇਕੇਦਾਰ ਬਿਗਨ ਰਾਏ ਦੋ ਮਹੀਨੇ ਪਹਿਲਾਂ ਬਿਹਾਰ ਦੇ ਇਕ ਪਿੰਡ ਤੋਂ ਇਨ੍ਹਾਂ ਵਿਅਕਤੀਆਂ ਨੂੰ ਮਜ਼ਦੂਰੀ ਕਰਨ ਲਈ ਲਿਆਇਆ ਸੀ ਜਿਨ੍ਹਾਂ ਵਿੱਚ ਤਿੰਨ-ਚਾਰ ਨਾਬਾਲਗ ਵੀ ਸ਼ਾਮਲ ਹਨ। ਪੁਲੀਸ ਛਾਪੇ ਦਾ ਪਤਾ ਲੱਗਦਿਆਂ ਸਾਰ ਠੇਕੇਦਾਰ ਫਰਾਰ ਹੋ ਗਿਆ। ਪੁਲੀਸ ਆਲੂ ਫਾਰਮ ਹਾਊਸ ਦੇ ਮਾਲਕ ਤੋਂ ਪੁੱਛ-ਗਿੱਛ ਕਰ ਰਹੀ ਹੈ। ਪਤਾ ਲੱਗਿਆ ਹੈ ਕਿ ਇਨ੍ਹਾਂ ਮਜ਼ਦੂਰਾਂ ਕੋਲੋਂ ਪਿਛਲੇ ਦੋ ਮਹੀਨੇ ਤੋਂ 12 ਤੋਂ 13 ਘੰਟੇ ਮਜ਼ਦੂਰੀ ਲਈ ਜਾਂਦੀ ਸੀ ਪਰ ਉਨ੍ਹਾਂ ਨੂੰ ਉਸ ਦਾ ਭੁਗਤਾਨ ਨਹੀਂ ਕੀਤਾ ਜਾਂਦਾ ਸੀ ਜਿਸ ਤੋਂ ਤੰਗ ਹੋ ਕੇ ਦੋ ਮਜ਼ਦੂਰ ਭੱਜ ਕੇ ਆਪਣੇ ਪਿੰਡ ਚਲੇ ਗਏ ਤੇ ਪ੍ਰਸ਼ਾਸਨ ਨੂੰ ਆਪ ਬੀਤੀ ਦੱਸੀ। ਮਾਮਲਾ ਬਿਹਾਰ ਦੇ ਮੁੱਖ ਮੰਤਰੀ ਦਰਬਾਰ ਤੱਕ ਪੁੱਜ ਗਿਆ ਜਿਨ੍ਹਾਂ ਨੇ ਪੰਜਾਬ ਦੇ ਸੀਐੱਮ ਦਫ਼ਤਰ ਵਿੱਚ ਗੱਲ ਸਾਂਝੀ ਕਰਕੇ ਬੰਧਕ ਮਜ਼ਦੂਰਾਂ ਨੂੰ ਛੁਡਾਉਣ ਲਈ ਕਿਹਾ। ਮੌਕੇ ’ਤੇ ਗਈ ਪੁਲੀਸ ਨੂੰ ਮਜ਼ਦੂਰਾਂ ਨੇ ਦੱਸਿਆ ਕਿ ਠੇਕੇਦਾਰ ਬਿਗਨ ਰਾਏ ਉਨ੍ਹਾਂ ਨਾਲ ਕੁੱਟਮਾਰ ਕਰਦਾ ਹੈ ਅਤੇ ਜਬਰਦਸਤੀ ਕੰਮ ਕਰਵਾਉਂਦਾ ਹੈ।
ਛੁਡਵਾਏ ਗਏ ਮਜ਼ਦੂਰਾਂ ਵਿੱਚ ਫੇਕੂ ਸਦਾ, ਦੁਰਗਾ ਨੰਦ (ਨਾਬਾਲਗ), ਦੀਪਿੰਦਰ, ਅਨਿਲ, ਵਿਕੇਸ਼ (ਨੇਪਾਲ), ਨੀਰਜ, ਮੁਕੇਸ਼, ਰੂਪਮ, ਬੂੰਦੇਲ ਆਦਿ ਨੇ ਦੱਸਿਆ ਕਿ ਉਨ੍ਹਾਂ ਨੂੰ 12 ਹਜ਼ਾਰ ਰੁਪਏ ਤਨਖਾਹ ਦਾ ਝਾਂਸਾ ਦੇ ਕੇ ਲਿਆਂਦਾ ਸੀ। ਹੁਣ ਨਾ ਠੇਕੇਦਾਰ ਉਨ੍ਹਾਂ ਨੂੰ ਤਨਖਾਹ ਦਿੰਦਾ ਹੈ ਅਤੇ ਨਾ ਹੀ ਜਾਣ ਦਿੰਦਾ ਹੈ। ਫਾਰਮ ਹਾਊਸ ਦੇ ਮਾਲਕ ਤੇਜਾ ਸਿੰਘ ਅਤੇ ਜਸਬੀਰ ਸਿੰਘ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਮਜ਼ਦੂਰਾਂ ਨਾਲ ਅਜਿਹਾ ਸਲੂਕ ਕੀਤਾ ਜਾ ਰਿਹਾ ਹੈ, ਇਸ ਬਾਰੇ ਉਨ੍ਹਾਂ ਨੂੰ ਕੋਈ ਪਤਾ ਨਹੀਂ। ਫਿਲਹਾਲ ਪੁਲੀਸ ਫਾਰਮ ਹਾਊਸ ਦੇ ਮਾਲਕਾਂ ਤੋਂ ਵੀ ਪੁੱਛ-ਗਿੱਛ ਕਰ ਰਹੀ ਹੈ।

Advertisement

Advertisement