ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸੁੱਕ ਰਹੇ ਦਰੱਖ਼ਤਾਂ ਸਬੰਧੀ ਪ੍ਰਸ਼ਾਸਨ ਨੇ ਚੁੱਪ ਵੱਟੀ

08:00 AM Jun 21, 2024 IST
ਲੋਧੀ ਕਲੱਬ ਬਾਈਪਾਸ ਰੋਡ ਨੇੜੇ ਸੁੱਕ ਰਹੇ ਦਰੱਖ਼ਤਾਂ ਸਬੰਧੀ ਕੀਤੀ ਮੀਟਿੰਗ ਵਿੱਚ ਹਾਜ਼ਰ ਨੁਮਾਇੰਦੇ। -ਫੋਟੋ: ਬਸਰਾ

ਖੇਤਰੀ ਪ੍ਰਤੀਨਿਧ
ਲੁਧਿਆਣਾ, 20 ਜੂਨ
ਨਵਚੇਤਨਾ ਬਾਲ ਭਲਾਈ ਕਮੇਟੀ ਵੱਲੋਂ ਇੱਥੋਂ ਦੇ ਲੋਧੀ ਕਲੱਬ ਬਾਈਪਾਸ ਰੋਡ ਨੇੜੇ ਸੁੱਕ ਰਹੇ ਦਰੱਖ਼ਤਾਂ ਸਬੰਧੀ ਕੁਝ ਦਿਨ ਪਹਿਲਾਂ ਡਿਪਟੀ ਕਮਿਸ਼ਨਰ ਲੁਧਿਆਣਾ ਅਤੇ ਮੁੱਖ ਪ੍ਰਸ਼ਾਸਨ ਗਲਾਡਾ ਨੂੰ ਮੰਗ ਪੱਤਰ ਭੇਜਿਆ ਗਿਆ ਸੀ ਪਰ ਜਦੋਂ ਕੋਈ ਕਾਰਵਾਈ ਨਾ ਹੋਈ ਤਾਂ ਪ੍ਰਸ਼ਾਸਨ ਨੂੰ ਜਗਾਉਣ ਲਈ ਦੁਬਾਰਾ ਯਾਦ ਪੱਤਰ ਭੇਜਿਆ ਗਿਆ ਹੈ।
ਕਮੇਟੀ ਦੇ ਪ੍ਰਧਾਨ ਸੁਖਧੀਰ ਸਿੰਘ ਸੇਖੋਂ ਅਤੇ ਜਨਰਲ ਸਕੱਤਰ ਸੁਰਿੰਦਰ ਸਿੰਘ ਕੰਗ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਨਵਚੇਤਨਾ ਵੱਲੋਂ 100 ਤੋਂ ਵੱਧ ਦਰੱਖ਼ਤ ਸੁੱਕਣ ਦੇ ਗੰਭੀਰ ਮਾਮਲੇ ਉੱਪਰ ਮੰਗ ਪੱਤਰ ਦਿੱਤੇ ਗਏ ਸਨ ਅਤੇ ਇਨ੍ਹਾਂ ਦਰੱਖ਼ਤਾਂ ਦੀਆਂ ਫੋਟੋਆਂ ਪ੍ਰਸ਼ਾਸਨ ਨੂੰ ਭੇਜੀਆਂ ਗਈਆਂ ਸਨ। ਦੁੱਖ ਦੀ ਗੱਲ ਇਹ ਹੈ ਕਿ ਪ੍ਰਸ਼ਾਸਨ ਵੱਲੋਂ ਮਾਮਲਾ ਗੰਭੀਰ ਹੋਣ ਦੇ ਬਾਵਜੂਦ ਹੁਣ ਤੱਕ ਇਸ ਉੱਪਰ ਕੋਈ ਕਾਰਵਾਈ ਸ਼ੁਰੂ ਨਹੀਂ ਕੀਤੀ ਅਤੇ ਨਾ ਹੀ ਸੰਸਥਾ ਨਾਲ ਕੋਈ ਸੰਪਰਕ ਕੀਤਾ ਹੈ। ਡਾਕਟਰ ਗੁਰਬਖਸ਼ ਕੌਰ ਅਤੇ ਮਾਸਟਰ ਹਰੀ ਸਿੰਘ ਨੇ ਦੱਸਿਆ ਕਿ ਪੁਰਾਣੇ ਦਰੱਖ਼ਤਾਂ ਦਾ ਸੁੱਕਣਾ ਗੰਭੀਰ ਮੁੱਦਾ ਹੈ ਅਤੇ ਪ੍ਰਸ਼ਾਸਨ ਨੂੰ ਇਸ ਗੰਭੀਰ ਮਾਮਲੇ ਉੱਪਰ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਸਬੰਧੀ ਅੱਜ ਇੱਕ ਮੀਟਿੰਗ ਵੀ ਹੋਈ ਜਿਸ ਵਿੱਚ ਸ੍ਰੀ ਸੇਖੋਂ ਅਤੇ ਸ੍ਰੀ ਕੰਗ ਨੇ ਦੱਸਿਆ ਕਿ ‘ਰੁੱਖ ਬਚਾਓ’ ਮੁਹਿੰਮ ਇੱਕ ਜਨਤਕ ਮੁੱਦਾ ਹੈ। ਇਸ ਮੀਟਿੰਗ ਵਿੱਚ ਨਵਚੇਤਨਾ ਵਿਮੈਨ ਫਰੰਟ ਦੇ ਡਾ. ਗੁਰਬਖਸ਼ ਕੌਰ, ਹਰਸ਼ਨਾ ਸਰੋਫ, ਮਾਧੁਰੀ, ਮਾਸਟਰ ਹਰੀ ਸਿੰਘ, ਗੋਪਾਲ ਕ੍ਰਿਸ਼ਨ ਸ਼ਰਮਾ, ਭੁਪਿੰਦਰ ਸਿੰਘ ਹਾਜ਼ਰ ਹੋਏ।

Advertisement

Advertisement