ਖੇਤਾਂ ਵਿੱਚ ਨਾੜ ਨੂੰ ਅੱਗ ਲਾਉਣ ਖ਼ਿਲਾਫ਼ ਪ੍ਰਸ਼ਾਸਨ ਸਖ਼ਤ
07:28 AM Sep 24, 2023 IST
Advertisement
ਡੇਰਾਬੱਸੀ: ਖੇਤਰ ਵਿੱਚ ਕਿਸਾਨਾਂ ਵੱਲੋਂ ਜ਼ੀਰੀ ਦੀ ਵਾਢੀ ਸ਼ੁਰੂ ਕਰਨ ਮਗਰੋਂ ਨਾੜ ਨੂੰ ਅੱਗ ਲਾਉਣ ਲੱਗ ਗਏ ਹਨ। ਦੂਜੇ ਪਾਸੇ ਪ੍ਰਸ਼ਾਸਨ ਨੇ ਵੀ ਅਜਿਹੇ ਕਿਸਾਨਾਂ ਖ਼ਿਲਾਫ਼ ਕਾਰਵਾਈ ਕਰਨ ਨੂੰ ਲੈ ਕੇ ਕਮਰ ਕੱਸ ਲਈ ਹੈ। ਇਥੋਂ ਦੀ ਪਰਾਗਪੁਰ ਧਨੌਨੀ ਸੜਕ ’ਤੇ ਅੱਜ ਇਕ ਕਿਸਾਨ ਵੱਲੋਂ ਫ਼ਸਲ ਦੀ ਵਾਢੀ ਕਰਨ ਮਗਰੋਂ ਨਾੜ ਨੂੰ ਅੱਗ ਲਾ ਦਿੱਤੀ ਗਈ ਹੈ। ਇਸਦੀ ਸੂਚਨਾ ਮਿਲਣ ਮਗਰੋਂ ਖੇਤੀ ਬਾੜੀ ਵਿਭਾਗ ਵੱਲੋਂ ਮਾਲ ਵਿਭਾਗ ਵੱਲੋਂ ਪਟਵਾਰੀ ਅਤੇ ਪੁਲੀਸ ਨੂੰ ਨਾਲ ਲੈ ਕੇ ਮੌਕਾ ਦੇਖਿਆ ਗਿਆ। ਖੇਤੀ ਬਾੜੀ ਵਿਭਾਗ ਦੇ ਅਧਿਕਾਰੀ ਮਨਜੀਤ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਨ ਲਈ ਉਹ ਪਟਵਾਰੀ ਬਲਜੀਤ ਸਿੰਘ ਅਤੇ ਪੁਲੀਸ ਦੇ ਏਐੱਸਆਈ ਸਤਵੀਰ ਸਿੰਘ ਨੂੰ ਨਾਲ ਲੈ ਕੇ ਆਏ ਹਨ। ਉਨ੍ਹਾਂ ਕਿਹਾ ਕਿ ਮਾਲ ਵਿਭਾਗ ਤੋਂ ਖੇਤ ਮਾਲਕ ਕਿਸਾਨ ਦਾ ਨਾਂਅ ਲੈ ਕੇ ਕਾਰਵਾਈ ਕੀਤੀ ਜਾਏਗੀ। -ਨਿੱਜੀ ਪੱਤਰ ਪ੍ਰੇਰਕ
Advertisement
Advertisement