For the best experience, open
https://m.punjabitribuneonline.com
on your mobile browser.
Advertisement

ਪ੍ਰਸ਼ਾਸਨ ਨੇ ਕੌਮੀ ਮਾਰਗ ’ਤੇ ਲੋਹੇ ਦੀਆਂ ਗਰਿੱਲਾਂ ਦੁਬਾਰਾ ਲਾਈਆਂ

09:48 AM Feb 21, 2024 IST
ਪ੍ਰਸ਼ਾਸਨ ਨੇ ਕੌਮੀ ਮਾਰਗ ’ਤੇ ਲੋਹੇ ਦੀਆਂ ਗਰਿੱਲਾਂ ਦੁਬਾਰਾ ਲਾਈਆਂ
ਭੋਗਪੁਰ ਵਿੱਚ ਕੌਮੀ ਮਾਰਗ ’ਤੇ ਗਰਿੱਲਾਂ ਲਾਉਂਦੇ ਹੋਏ ਮੁਲਾਜ਼ਮ।
Advertisement

ਬਲਵਿੰਦਰ ਸਿੰਘ ਭੰਗੂ
ਭੋਗਪੁਰ, 20 ਫਰਵਰੀ
ਇੱਥੇ ਨਵੇਂ ਬਣੇ ਸ਼ੋਅਰੂਮ ਰੈੱਡ ਟੇਪ ਦੇ ਮਾਲਕ ਵੱਲੋਂ ਕੌਮੀ ਮਾਰਗ ਦੀ ਸਰਵਿਸ ਲੇਨ ਦੀਆਂ ਗਰਿੱਲਾਂ ਤੋੜ ਕੇ ਸ਼ੋਅਰੂਮ ਲਈ ਸਿੱਧਾ ਰਸਤਾ ਬਣਾਉਣ ਦੇ ਮਾਮਲੇ ਦਾ ਨੋਟਿਸ ਲੈਂਦਿਆਂ ਪ੍ਰਸ਼ਾਸਨ ਨੇ ਸ਼ੋਅਰੂਮ ਦੇ ਮਾਲਕ ਤੋਂ ਲੋਹੇ ਦੀਆਂ ਗਰਿੱਲਾਂ ਬਰਾਮਦ ਕਰਕੇ ਮੁੜ ਕੌਮੀ ਮਾਰਗ ’ਤੇ ਲਗਾ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਇਸ ਸਬੰਧੀ ਅੱਜ ‘ਪੰਜਾਬੀ ਟ੍ਰਿਬਿਊਨ’ ਵਿੱਚ ਖਬਰ ਪ੍ਰਮੁੱਖਤਾ ਨਾਲ ਛਪੀ ਹੈ। ਕੌਮੀ ਮਾਰਗ ਦੇ ਇੰਚਾਰਜ ਅਨੰਤ ਸਿੰਘ ਨੇ ਕਿਹਾ ਕਿ ਸਰਕਾਰੀ ਗਰਿੱਲਾਂ ਸ਼ੋਅਰੂਮ ਕੋਲੋਂ ਬਰਾਮਦ ਕਰਕੇ ਦੁਬਾਰਾ ਲਗਵਾ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਲਈ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੇ ਉੱਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖ਼ਿਲਾਫ਼ ਸਖਤ ਕਾਰਵਾਈ ਕੀਤੀ ਜਾਵੇਗੀ। ਥਾਣਾ ਭੋਗਪੁਰ ਦੇ ਜਾਂਚ ਅਫ਼ਸਰ ਕਾਬਲ ਸਿੰਘ ਨੇ ਦੱਸਿਆ ਕਿ ਕਿਸੇ ਵੀ ਸਰਕਾਰੀ ਧਿਰ ਨੇ ਗਰਿੱਲਾਂ ਤੋੜਨ ਬਾਰੇ ਸ਼ਿਕਾਇਤ ਨਹੀਂ ਲਿਖਵਾਈ ਸੀ ਤੇ ਪੁਲੀਸ ਆਪਣੇ ਪੱਧਰ ’ਤੇ ਗਰਿੱਲਾਂ ਟੁੱਟਣ ਬਾਰੇ ਜਾਂਚ ਕਰ ਰਹੀ ਸੀ। ਉਨ੍ਹਾਂ ਕਿਹਾ ਕਿ ਗਰਿੱਲਾਂ ਮੁੜ ਲੱਗਣ ਬਾਰੇ ਪੁਲੀਸ ਨੂੰ ਕੋਈ ਜਾਣਕਾਰੀ ਨਹੀਂ ਹੈ। ਦੂਜੇ ਪਾਸੇ ਗਰਿੱਲਾਂ ਤੋੜਨ ਦੇ ਮਾਮਲੇ ਵਿੱਚ ਮੋਰਚਾ ਲਾਉਣ ਵਾਲੇ ਸਮਾਜ ਸੇਵੀ ਸੰਸਥਾ ਬਾਲਮੀਕ ਸੰਘਰਸ਼ ਮੋਰਚਾ ਦੇ ਪ੍ਰਧਾਨ ਮੋਨੂ ਤੇਜ਼ੀ ਤੇ ਜੱਸ ਕਲਿਆਣ ਰਾਵਣ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਤੱਕ ਉਹ ਸੰਘਰਸ਼ ਜਾਰੀ ਰੱਖਣਗੇ। ਇਸ ਦੌਰਾਨ ਉਨ੍ਹਾਂ ਸ਼ੋਅਰੂਮ ਮਾਲਕ ਤੇ ਅਧਿਕਾਰੀਆਂ ਵਿਚਾਲੇ ਮਿਲੀਭੁਗਤ ਦੇ ਦੋਸ਼ ਵੀ ਲਗਾਏ।

Advertisement

Advertisement
Author Image

joginder kumar

View all posts

Advertisement
Advertisement
×