For the best experience, open
https://m.punjabitribuneonline.com
on your mobile browser.
Advertisement

ਪ੍ਰਸ਼ਾਸਨ ਨੇ ਗੈਰ-ਕਾਨੂੰਨੀ ਮਾਈਨਿੰਗ ’ਤੇ ਨਕੇਲ ਕੱਸਣ ਲਈ ਟੀਮ ਬਣਾਈ

10:34 AM Apr 10, 2024 IST
ਪ੍ਰਸ਼ਾਸਨ ਨੇ ਗੈਰ ਕਾਨੂੰਨੀ ਮਾਈਨਿੰਗ ’ਤੇ ਨਕੇਲ ਕੱਸਣ ਲਈ ਟੀਮ ਬਣਾਈ
ਐੱਸਡੀਐੱਮ ਅਸ਼ੋਕ ਕੁਮਾਰ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਸਟੋਨ ਕਰੱਸ਼ਰ ਦੀ ਚੈਕਿੰਗ ਕਰਦੇ ਹੋਏ।
Advertisement

ਦੀਪਕ ਠਾਕੁਰ
ਤਲਵਾੜਾ, 9 ਅਪਰੈਲ
ਜ਼ਿਲ੍ਹਾ ਮੈਜਿਸਟਰੇਟ ਹੁਸ਼ਿਆਰਪੁਰ ਕੋਮਲ ਮਿੱਤਲ ਨੇ ਕੰਢੀ ਖੇਤਰ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਲਈ ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ ਦੀ ਪ੍ਰਧਾਨਗੀ ਹੇਠ ਤਹਿਸੀਲਦਾਰ ਮੁਕੇਰੀਆਂ ਅੰਮ੍ਰਿਤਬੀਰ ਸਿੰਘ, ਨਾਈਬ ਤਹਿਸੀਲਦਾਰ ਤਲਵਾੜਾ ਸੁਖਵਿੰਦਰ ਸਿੰਘ, ਥਾਣਾ ਇੰਚਾਰਜ ਤਲਵਾੜਾ ਹਰਜਿੰਦਰ ਸਿੰਘ, ਥਾਣਾ ਇੰਚਾਰਜ ਮੁਕੇਰੀਆਂ ਇੰਸਪੈਕਟਰ ਪ੍ਰਮੋਦ ਕੁਮਾਰ, ਥਾਣਾ ਇੰਚਾਰਜ ਹਾਜੀਪੁਰ ਪੰਕਜ ਕੁਮਾਰ ਅਤੇ ਮਾਈਨਿੰਗ ਵਿਭਾਗ ਤੋਂ ਐੱਸਡੀਓ ਸੰਦੀਪ ਕੁਮਾਰ, ਉਪ ਮੰਡਲ ਅਫ਼ਸਰ-ਕਮ-ਸਹਾਇਕ ਜ਼ਿਲ੍ਹਾ ਮਾਈਨਿੰਗ ਅਫ਼ਸਰ ਦਸੂਹਾ, ਵਣ ਰੇਂਜ ਤਲਵਾੜਾ-2 ਅਫ਼ਸਰ ਤਲਵਾੜਾ ਲਖਵਿੰਦਰ ਸਿੰਘ, ਬਲਾਕ ਅਫ਼ਸਰ ਸੁਖਦੇਵ ਰਾਜ ਦੀ ਇੱਕ ਟੀਮ ਦਾ ਗਠਨ ਕੀਤਾ ਹੈ।
ਅੱਜ ਉਕਤ ਟੀਮ ਵੱਲੋਂ ਏਐੱਸਆਈ ਨਰੇਸ਼ ਕੁਮਾਰ ਅਤੇ ਨਰੇਸ਼ ਕੁਮਾਰ ਨੇ ਥਾਣਾ ਤਲਵਾੜਾ ਅਤੇ ਹਾਜੀਪੁਰ ਅਧੀਨ ਪੈਂਦੇ ਸਟੋਨ ਕਰੱਸ਼ਰਾਂ ’ਤੇ ਅਚਨਚੇਤ ਛਾਪੇ ਮਾਰੇ ਗਏ। ਜਾਂਚ ਦੌਰਾਨ ਟੀਮ ਨੇ ਹਾਜੀਪੁਰ ਅਧੀਨ ਆਉਂਦੇ ਪਿੰਡ ਹੰਦਵਾਲ ਵਿੱਚ ਗੈਰ-ਕਾਨੂੰਨੀ ਖਣਨ ਕੀਤੇ ਜਾਣ ਦੀ ਪੁਸ਼ਟੀ ਕੀਤੀ। ਐੱਸਡੀਓ ਸੰਦੀਪ ਕੁਮਾਰ ਦੇ ਬਿਆਨਾਂ ’ਤੇ ਹਾਜੀਪੁਰ ਪੁਲੀਸ ਨੇ ਗੈਰ-ਕਾਨੂੰਨੀ ਖਣਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ।
ਐੱਸਡੀਐੱਮ ਮੁਕੇਰੀਆਂ ਅਸ਼ੋਕ ਕੁਮਾਰ ਨੇ ਸਟੋਨ ਕਰੱਸ਼ਰਾਂ ਮਾਲਕਾਂ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਕੰਢੀ ਖੇਤਰ ਵਿੱਚ ਕੋਈ ਵੀ ਵਿਅਕਤੀ ਚਾਹੇ ਉਹ ਕਿੰਨਾ ਵੀ ਤਾਕਤਵਰ ਅਤੇ ਕਿੰਨਾ ਵੀ ਪ੍ਰਭਾਵਸ਼ਾਲੀ ਕਿਉਂ ਨਾ ਹੋਵੇ, ਨਾਜਾਇਜ਼ ਮਾਈਨਿੰਗ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×