ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬੁੱਢੇ ਨਾਲੇ ਦੀ ਬੂਟੀ ਕਢਵਾਉਣਾ ਭੁੱਲਿਆ ਪ੍ਰਸ਼ਾਸਨ

07:27 AM Jun 17, 2024 IST
ਤਾਜਪੁਰ ਰੋਡ ਨੇੜੇ ਬੁੱਢੇ ਨਾਲੇ ’ਤੇ ਬਣੀ ਪੁਲੀ ਕੋਲ ਇਕੱਠੀ ਹੋਈ ਬੂਟੀ।

ਸਤਵਿੰਦਰ ਸਿੰਘ ਬਸਰਾ
ਲੁਧਿਆਣਾ, 16 ਜੂਨ
ਇਸ ਸ਼ਹਿਰ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲਾ ਬੁੱਢਾ ਦਰਿਆ ਇੰਨਾ ਪ੍ਰਦੂਸ਼ਿਤ ਹੋ ਗਿਆ ਹੈ ਕਿ ਹੁਣ ਇਸ ਨੂੰ ਬੁੱਢਾ ਨਾਲਾ ਆਖਿਆ ਜਾਣ ਲੱਗ ਪਿਆ ਹੈ। ਇਸ ਦੀ ਸਫਾਈ ਲਈ ਹੁਣ ਤੱਕ ਕਰੋੜਾਂ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਅੱਜ ਕੱਲ੍ਹ ਬੁੱਢੇ ਦਰਿਆ ਵਿੱਚ ਉੱਗੀ ਬੂਟੀ ਨੇ ਇਸ ਨੂੰ ਪੂਰੀ ਤਰ੍ਹਾਂ ਆਪਣੇ ਕਬਜ਼ੇ ਵਿੱਚ ਕੀਤਾ ਹੋਇਆ ਹੈ। ਕਈ ਥਾਵਾਂ ’ਤੇ ਬੁੱਢੇ ਦਰਿਆ ’ਤੇ ਬਣੀਆਂ ਪੁਲੀਆਂ ਨੀਵੀਆਂ ਹੋਣ ਕਰਕੇ ਇਹ ਬੂਟੀ ਪੂਰੀ ਤਰ੍ਹਾਂ ਇਕੱਠੀ ਹੋ ਗਈ ਹੈ। ਜੇਕਰ ਮੌਨਸੂਨ ਦੇ ਆਉਣ ਤੋਂ ਪਹਿਲਾਂ ਇਸ ਦੀ ਸਫਾਈ ਨਾ ਹੋਈ ਤਾਂ ਇਹ ਬੂਟੀ ਲੁਧਿਆਣਵੀਆਂ ਲਈ ਮੁਸੀਬਤ ਬਣ ਸਕਦੀ ਹੈ। ਲੋਕਾਂ ਨੇ ਪ੍ਰਸ਼ਾਸਨ ਨੂੰ ਸਮਾਂ ਰਹਿੰਦੇ ਸਫਾਈ ਕਰਨ ਦੀ ਮੰਗ ਕੀਤੀ ਹੈ।
ਲੋਕਾਂ ਨੂੰ ਭਿਆਨਕ ਬਿਮਾਰੀਆਂ ਵੰਡ ਰਿਹਾ ਬੁੱਢਾ ਨਾਲਾ ਅੱਜ ਕੱਲ੍ਹ ਬੂਟੀ ਨਾਲ ਭਰਿਆ ਹੋਇਆ ਹੈ। ਇੱਥੋਂ ਦੇ ਤਾਜਪੁਰ ਰੋਡ ’ਤੇ ਡੇਅਰੀ ਕੰਪਲੈਕਸ ਨੇੜੇ ਬਣੀਆਂ ਪੁਲੀਆਂ ਕੋਲ ਤਾਂ ਇਹ ਬੂਟੀ ਇੰਨੀ ਜ਼ਿਆਦਾ ਹੋ ਗਈ ਹੈ ਕਿ ਪਾਣੀ ਦੀ ਨਿਕਾਸੀ ਵਿੱਚ ਵੀ ਅੜਿੱਕਾ ਬਣਨ ਲੱਗ ਪਈ ਹੈ। ਇਨ੍ਹਾਂ ਵਿੱਚੋਂ ਤਾਜਪੁਰ ਰੋਡ ’ਤੇ ਅੰਮ੍ਰਿਤ ਧਰਮ ਕੰਡੇ ਸਾਹਮਣੇ ਤੋਂ ਟਿੱਬਾ ਰੋਡ ਨੂੰ ਜਾਂਦੀ ਸੜਕ ’ਤੇ ਬਣੀ ਪੁਲੀ ਦੇ ਕੋਲ ਵੀ ਅਜਿਹੀ ਬੂਟੀ ਦੀ ਭਰਮਾਰ ਹੈ। ਭਾਵੇਂ ਕੁੱਝ ਦਿਨ ਪਹਿਲਾਂ ਸਬੰਧਤ ਵਿਭਾਗ ਵੱਲੋਂ ਇੱਥੋਂ ਥੋੜ੍ਹੀ ਬੂਟੀ ਬਾਹਰ ਵੀ ਕੱਢੀ ਗਈ ਸੀ ਪਰ ਪਿੱਛੋਂ ਹੋਰ ਬੂਟੀ ਰੁੜ੍ਹ ਕੇ ਆਉਣ ਨਾਲ ਇੱਥੇ ਦੁਬਾਰਾ ਤੋਂ ਬੂਟੀ ਇਕੱਠੀ ਹੋ ਗਈ ਹੈ। ਇੱਥੇ ਬੁੱਢੇ ਨਾਲੇ ’ਤੇ ਬਣੀ ਪੁਲੀ ਨੀਵੀਂ ਹੋਣ ਕਰਕੇ ਪਿਛਲੇ ਸਾਲ ਮੌਨਸੂਨ ਦੇ ਮੌਸਮ ਵਿੱਚ ਵੀ ਅਜਿਹੀ ਬੂਟੀ ਫਸ ਜਾਣ ਕਰਕੇ ਨਾ ਸਿਰਫ ਪ੍ਰਸ਼ਾਸਨ ਨੂੰ ਸਗੋਂ ਆਸ-ਪਾਸ ਦੀਆਂ ਬਸਤੀਆਂ ਵਿੱਚ ਰਹਿੰਦੇ ਲੋਕਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਹੁਣ ਵੀ ਜੁਲਾਈ ਦੇ ਪਹਿਲੇ ਜਾਂ ਦੂਜੇ ਹਫਤੇ ਪੰਜਾਬ ਵਿੱਚ ਮੌਨਸੂਨ ਸੀਜ਼ਨ ਸ਼ੁਰੂ ਹੋਣ ਦੀ ਪੇਸ਼ੀਨਗੋਈ ਹੈ ਪਰ ਅਜੇ ਤੱਕ ਬੁੱਢੇ ਨਾਲੇ ਵਿੱਚੋਂ ਬੂਟੀ ਕੱਢਣ ਦਾ ਕੰਮ ਮੁਕੰਮਲ ਨਹੀਂ ਹੋਇਆ। ਜੇਕਰ ਸਮਾਂ ਰਹਿੰਦੇ ਬੂਟੀ ਦੇ ਕੰਮ ਨੂੰ ਨੇਪੜੇ ਨਾ ਚਾੜ੍ਹਿਆ ਗਿਆ ਤਾਂ ਮੌਨਸੂਨ ਦੇ ਸੀਜ਼ਨ ਵਿੱਚ ਬੁੱਢੇ ਨਾਲੇ ਤੋਂ ਓਵਰਫਲੋਅ ਹੋਣ ਵਾਲਾ ਪਾਣੀ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਮਾਰ ਕਰ ਸਕਦਾ ਹੈ।

Advertisement

Advertisement
Advertisement