ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪ੍ਰਸ਼ਾਸਨ ਨੇ ਰਾਏਪੁਰ ਖੁਰਦ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ

07:00 AM Jul 20, 2024 IST
ਪਿੰਡ ਰਾਏਪੁਰ ਖੁਰਦ ਵਿੱਚ ਨਾਜਾਇਜ਼ ਉਸਾਰੀਆਂ ਢਾਹੁੰਦੇ ਹੋਏ ਪ੍ਰਸ਼ਾਸਨ ਦੇ ਮੁਲਾਜ਼ਮ। -ਫੋਟੋ: ਰਵੀ ਕੁਮਾਰ

ਮੁਕੇਸ਼ ਕੁਮਾਰ
ਚੰਡੀਗੜ੍ਹ, 19 ਜੁਲਾਈ
ਚੰਡੀਗੜ੍ਹ ਪ੍ਰਸ਼ਾਸਨ ਦੇ ਐਨਫੋਰਸਮੈਂਟ ਵਿਭਾਗ ਨੇ ਪੁਲੀਸ ਫੋਰਸ ਸਣੇ ਸ਼ੁੱਕਰਵਾਰ ਨੂੰ ਪਿੰਡ ਰਾਏਪੁਰ ਖੁਰਦ ਵਿੱਚ ਨਾਜਾਇਜ਼ ਉਸਾਰੀਆਂ ਢਾਹੀਆਂ। ਡੀਸੀ ਵੱਲੋਂ ਪਹਿਲਾਂ ਤੋਂ ਤੈਅ ਪ੍ਰੋਗਰਾਮ ਅਨੁਸਾਰ ਜਿਵੇਂ ਹੀ ਪ੍ਰਸ਼ਾਸਨ ਦੀਆਂ ਟੀਮਾਂ ਪਿੰਡ ਰਾਏਪੁਰ ਖੁਰਦ ਨਾਜਾਇਜ਼ ਉਸਾਰੀਆਂ ਢਾਹੁਣ ਲਈ ਪੁੱਜੀਆਂ ਤਾਂ ਲੋਕਾਂ ਵਿੱਚ ਭਾਜੜਾਂ ਪੈ ਗਈਆਂ। ਨਾਜਾਇਜ਼ ਉਸਰੀਆਂ ਦੇ ਮਾਲਕ ਨੇ ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਦਾ ਯਤਨ ਕੀਤਾ ਪਰ ਭਾਰੀ ਸੁਰੱਖਿਆ ਪ੍ਰਬੰਧਾਂ ਕਰ ਕੇ ਉਨ੍ਹਾਂ ਦੀ ਇੱਕ ਨਹੀਂ ਚੱਲੀ ਅਤੇ ਉਸਾਰੀਆਂ ਹਟਾਉਣ ਦੀ ਕਾਰਵਾਈ ਜਾਰੀ ਰਹੀ।
ਤਹਿਸੀਲਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਅਸਟੇਟ ਦਫ਼ਤਰ ਦੇ ਇੰਸਪੈਕਟਰ ਗੋਪਾਲ ਸਿੰਘ ਅਤੇ ਅਨਿਲ ਨਾਰਦ ਦੀ ਟੀਮ ਨੇ ਇੱਥੇ ਵੱਡੇ ਪੱਧਰ ’ਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ। ਕਾਰਵਾਈ ਸ਼ੁਰੂ ਕਰਨ ਤੋਂ ਪਹਿਲਾਂ ਇਲਾਕੇ ਦਾ ਬਿਜਲੀ ਕੁਨੈਕਸ਼ਨ ਕੱਟ ਦਿੱਤਾ ਗਿਆ ਤੇ ਭਾਰੀ ਪੁਲੀਸ ਸੁਰੱਖਿਆ ਪ੍ਰਬੰਧਾਂ ਹੇਠ ਨਾਜਾਇਜ਼ ਉਸਾਰੀਆਂ ਢਾਹ ਦਿੱਤੀਆਂ ਗਈਆਂ। ਇਸ ਦੌਰਾਨ ਛੋਟੀਆਂ ਅਤੇ ਵੱਡਿਆਂ ਲਗਪਗ ਇੱਕ ਦਰਜਨ ਨਾਜਾਇਜ਼ ਉਸਾਰੀਆਂ ਨੂੰ ਹਟਾਇਆ ਗਿਆ। ਇੱਥੇ ਮੈਕਸ ਆਊਟ ਫਿਟਨੈੱਸ ਜਿਮ, ਜ਼ੈਬਰੋਨਿਕਸ ਇੰਡੀਆ ਪ੍ਰਾਈਵੇਟ ਲਿਮਟਡ, ਪ੍ਰਿੰਟਿੰਗ ਪ੍ਰੈੱਸ, ਰੁਦਰ ਵੈੱਬ ਸਲਿਊਸ਼ਨ, ਪੇਪਰ ਕਰਾਫਟ ਇਵੈਂਟ ਮੈਨੇਜਮੈਂਟ ਐਂਡ ਇਨੋਵੇਸ਼ਨ, ਦਿ ਜੇਐੱਨ ਸਲਿਊਸ਼ਨ ਅਤੇ ਪਾਥ ਕੇਅਰ ਡਾਇਗਨੌਸਟਿਕਸ ਆਦਿ ਦਫ਼ਤਰਾਂ ਦੇ ਮਾਲਕਾਂ ਨੂੰ ਆਪਣੇ ਦਫ਼ਤਰਾਂ ਵਿੱਚ ਪਏ ਕਰੋੜਾਂ ਰੁਪਏ ਦੇ ਸਾਮਾਨ ਨੂੰ ਹਟਾਉਣ ਦੀ ਅਪੀਲ ’ਤੇ ਸ਼ਾਮ ਤੱਕ ਦਾ ਸਮਾਂ ਦਿੱਤਾ ਗਿਆ ਸੀ। ਪ੍ਰਸ਼ਾਸਨ ਦੀ ਇਸ ਕਾਰਵਾਈ ਦਾ ਲੋਕਾਂ ਨੇ ਵਿਰੋਧ ਵੀ ਕੀਤਾ ਪਰ ਪ੍ਰਸ਼ਾਸਨ ਵੱਲੋਂ ਆਪਣੀ ਕਾਰਵਾਈ ਜਾਰੀ ਰੱਖਦਿਆਂ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਨਾਜਾਇਜ਼ ਉਸਾਰੀਆਂ ਨੂੰ ਢਾਹ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਇੱਥੇ ਕਰਿਆਨੇ ਦੀ ਦੁਕਾਨ, ਗਜਰਾਜ ਟਰੈਵਲਜ਼, ਡੀਟੀਡੀਸੀ ਕੋਰੀਅਰ, ਛੱਤ ਵਾਲੇ ਟਾਵਰ ਦੇ ਮਾਲਕ ਵੀ ਆਪਣਾ ਸਾਮਾਨ ਨਹੀਂ ਕੱਢ ਸਕੇ। ਦਫ਼ਤਰਾਂ ਅਤੇ ਕੰਪਨੀਆਂ ਦੇ ਮਾਲਕ ਆਪਣਾ ਸਾਮਾਨ ਜਲਦੀ ਤੋਂ ਜਲਦੀ ਬਾਹਰ ਕੱਢਣ ਲਈ ਮਜ਼ਦੂਰਾਂ ਦੀ ਮਦਦ ਲੈਂਦੇ ਦੇਖੇ ਗਏ।
ਪ੍ਰਸ਼ਾਸਨ ਅਨੁਸਾਰ ਬਾਕੀ ਨਾਜਾਇਜ਼ ਉਸਾਰੀਆਂ ਨੂੰ ਹਟਾਉਣ ਲਈ ਭਲਕੇ ਵੀ ਕਾਰਵਾਈ ਜਾਰੀ ਰਹੇਗੀ।

Advertisement

Advertisement
Advertisement