ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਆਸ ਦੀ ਮਾਰ ਝੱਲ ਰਹੇ ਧੂੰਦਾ ਦੀ ਸਾਰ ਲੈਣ ਪੁੱਜਾ ਪ੍ਰਸ਼ਾਸਨ

10:13 AM Jul 18, 2024 IST
ਧੂੰਦਾ ਵਿੱਚ ਦਰਿਆ ਬਿਆਸ ਕੰਢੇ ਦਾ ਜਾਇਜ਼ਾ ਲੈਂਦੇ ਏਡੀਸੀ ਅਰਵਿੰਦਰਪਾਲ ਬਾਜਵਾ।

ਜਤਿੰਦਰ ਸਿੰਘ ਬਾਵਾ
ਸ੍ਰੀ ਗੋਇੰਦਵਾਲ ਸਾਹਿਬ, 17 ਜੁਲਾਈ
ਦਰਿਆ ਬਿਆਸ ਦੀ ਮਾਰ ਝੱਲ ਰਹੇ ਪਿੰਡ ਧੂੰਦਾ ਦਾ ਮਾਮਲਾ ‘ਪੰਜਾਬੀ ਟ੍ਰਿਬਿਊਨ’ ਵਿੱਚ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਹੋਣ ਮਗਰੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੇ ਹੁਕਮਾਂ ’ਤੇ ਵਧੀਕ ਡਿਪਟੀ ਕਮਿਸ਼ਨਰ ਅਰਵਿੰਦਰਪਾਲ ਸਿੰਘ ਬਾਜਵਾ ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਪਿੰਡ ਧੂੰਦਾ ਦੇ ਮੰਡ ਖੇਤਰ ਵਿੱਚ ਪਹੁੰਚੇ। ਜ਼ਿਕਰਯੋਗ ਹੈ ਕਿ ਪਿੰਡ ਧੂੰਦਾ ਦੀ ਸੈਂਕੜੇ ਏਕੜ ਜ਼ਮੀਨ ਦਰਿਆ ਬਿਆਸ ਦੀ ਢਾਹ ਲੱਗਣ ਕਾਰਨ ਦਰਿਆ ਦੀ ਭੇਟ ਚੜ੍ਹ ਰਹੀ ਹੈ। ਉੱਥੇ ਹੀ ਪਿੰਡ ਧੂੰਦਾ ਵਿੱਚ ਹੜ੍ਹ ਆਉਣ ਦਾ ਖਦਸ਼ਾ ਬਣਿਆ ਹੋਇਆ ਹੈ। ਇਸ ਕਾਰਨ ਪਿੰਡ ਵਾਸੀਆ ਨੇ ਸਰਕਾਰ ਕੋਲੋਂ ਦਰਿਆ ਕਿਨਾਰੇ ਪੱਥਰ ਦੀਆਂ ਰੋਕਾਂ ਲਾਉਣ ਦੀ ਅਪੀਲ ਕੀਤੀ ਗਈ ਸੀ। ਇਸ ਮਗਰੋਂ ਅੱਜ ਏਡੀਸੀ ਦੀ ਅਗਵਾਈ ਵਿੱਚ ਐੱਸਡੀਐੱਮ ਸਚਿਨ ਪਾਠਕ ਅਤੇ ਡਰੇਨ ਵਿਭਾਗ ਦੇ ਐਕਸੀਅਨ ਵਿਸ਼ਾਲ ਮਹਿਤਾ ਆਪਣੀ ਟੀਮ ਨਾਲ ਪਿੰਡ ਧੂੰਦਾ ਦੇ ਦਰਿਆ ਬਿਆਸ ਕੰਢੇ ਪੁੱਜੇ। ਇਸ ਮੌਕੇ ਏਡੀਸੀ ਅਰਵਿੰਦਰਪਾਲ ਸਿੰਘ ਬਾਜਵਾ ਨੇ ਦੱਸਿਆ ਕਿ ਪਿੰਡ ਧੂੰਦਾ ਦੇ ਕਿਸਾਨਾਂ ਦੀ ਜ਼ਮੀਨ ਨੂੰ ਲੱਗ ਰਹੀ ਦਰਿਆ ਬਿਆਸ ਦੀ ਢਾਹ ਸਬੰਧੀ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਦੀਆਂ ਹਦਾਇਤਾਂ ’ਤੇ ਦਰਿਆ ਬਿਆਸ ਕੰਢੇ ਦਾ ਜਾਇਜ਼ਾ ਲਿਆ ਗਿਆ ਹੈ। ਡਰੇਨ ਵਿਭਾਗ ਦੇ ਅਧਿਕਾਰੀਆਂ ਨੂੰ ਸਰਵੇ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ, ਜਿਸ ਦੀ ਸਾਰੀ ਰਿਪੋਰਟ ਤਿਆਰ ਕਰ ਡੀਸੀ ਨੂੰ ਭੇਜ ਦਿੱਤੀ ਜਾਵੇਗੀ। ਇਸ ਮੌਕੇ ਕਿਸਾਨ ਗੁਰਮੇਜ ਸਿੰਘ ਖੱਖ, ਰਸ਼ਪਾਲ ਸਿੰਘ ਧੂੰਦਾ, ਮੰਗਲ ਸਿੰਘ, ਯਾਦਵਿੰਦਰ ਸਿੰਘ ਯਾਦੀ, ਰਣਜੀਤ ਸਿੰਘ, ਨੰਬਰਦਾਰ ਕਲਵੰਤ ਸਿੰਘ, ਤਰਲੋਚਨ ਸਿੰਘ ਆਦਿ ਨੇ ਮਸਲਾ ਛੇਤੀ ਹੱਲ ਕਰਨ ਦੀ ਮੰਗ ਕੀਤੀ।

Advertisement

Advertisement
Advertisement