For the best experience, open
https://m.punjabitribuneonline.com
on your mobile browser.
Advertisement

ਲੋਕਾਂ ਦੇ ਰੋਹ ਅੱਗੇ ਝੁਕਿਆ ਪ੍ਰਸ਼ਾਸਨ

06:53 AM Apr 05, 2024 IST
ਲੋਕਾਂ ਦੇ ਰੋਹ ਅੱਗੇ ਝੁਕਿਆ ਪ੍ਰਸ਼ਾਸਨ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 4 ਅਪਰੈਲ
ਬਿਜਲੀ ਨਿਗਮ ਦੇ ਜੇਈ ਵੱਲੋਂ ਦੇਵੀ-ਦੇਵਤਿਆਂ ਬਾਰੇ ਵਿਵਾਦਤ ਟਿੱਪਣੀ ਕਰਨ ਦਾ ਮਾਮਲਾ ਭਖ ਗਿਆ। ਲੋਕਾਂ ਨੇ ਬੀਤੇ ਦਿਨ ਸ਼ਾਹਜ਼ਾਦਪੁਰ ਵਿੱਚ ਕੌਮੀ ਮਾਰਗ ’ਤੇ ਧਰਨਾ ਦਿੱਤਾ। ਇਸੇ ਦੌਰਾਨ ਅੱਜ ਸ਼ਾਹਜ਼ਾਦਪੁਰ ਮਾਜਰਾ ਦੀ ਸਰਪੰਚ, ਬਲਾਕ ਸਮਿਤੀ ਸ਼ਾਹਜ਼ਾਦਪੁਰ ਦੇ ਸਾਬਕਾ ਵਾਈਸ ਚੇਅਰਮੈਨ ਅਤੇ ਹਿੰਦੂ ਸੰਗਠਨਾਂ ਨਾਲ ਜੁੜੇ ਲੋਕ ਜੇਈ ਦੀ ਗ੍ਰਿਫ਼ਤਾਰੀ ਅਤੇ ਜਾਮ ਲਾਉਣ ਲਈ ਉਨ੍ਹਾਂ ਖ਼ਿਲਾਫ਼ ਦਰਜ ਕੀਤਾ। ਮਾਮਲਾ ਰੱਦ ਕਰਾਉਣ ਦੀ ਮੰਗ ਨੂੰ ਲੈ ਕੇ ਆਤਮਦਾਹ ਕਰਨ ਲਈ ਸ਼ਾਹਜ਼ਾਦਪੁਰ ਦੇ ਤ੍ਰਿਵੈਣੀ ਚੌਕ ਵਿਚ ਇਕੱਠੇ ਹੋਏ। ਪੁਲੀਸ ਦੇ ਇਹ ਦੱਸਣ ’ਤੇ ਕਿ ਜੇਈ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਹਿੰਦੂ ਸੰਗਠਨਾਂ ਦੇ ਲੋਕ ਜੇਈ ਨੂੰ ਨਿਗਮ ਵਿਚੋਂ ਬਰਖ਼ਾਸਤ ਕਰਾਉਣ ਅਤੇ ਦਰਜ ਮੁਕੱਦਮਾ ਰੱਦ ਕਰਾਉਣ ’ਤੇ ਅੜ ਗਏ। ਮੌਕੇ ’ਤੇ ਪਹੁੰਚੇ ਐੱਸਡੀਐੱਮ ਯਸ਼ ਜਾਲੂਕਾ ਨੇ ਪ੍ਰਦਰਸ਼ਨਕਾਰੀਆਂ ਨੂੰ ਇਹ ਕਹਿ ਕੇ ਸ਼ਾਂਤ ਕੀਤਾ ਕਿ ਜੇਈ ਖ਼ਿਲਾਫ਼ ਕਾਰਵਾਈ ਲਈ ਬਿਜਲੀ ਨਿਗਮ ਨੂੰ ਲਿਖਿਆ ਜਾਵੇਗਾ ਅਤੇ ਮੁਕੱਦਮਾ ਰੱਦ ਕਰਨ ਬਾਰੇ ਪੁਲੀਸ ਦੇ ਉੱਚ ਅਧਿਕਾਰੀ ਅਗਲੇ ਹਫ਼ਤੇ ਸਪੱਸ਼ਟ ਕਰਨਗੇ। ਇਸ ਮਗਰੋਂ ਪ੍ਰਦਰਸ਼ਨਕਾਰੀ ਵਾਪਸ ਚਲੇ ਗਏ। ਜ਼ਿਕਰਯੋਗ ਹੈ ਕਿ ਸ਼ਾਹਜ਼ਾਦਪੁਰ ਥਾਣੇ ਵਿਚ ਜੇਈ ਤਰਸੇਮ ਗੋਦਿਆ ਖ਼ਿਲਾਫ਼ ਸੋਸ਼ਲ ਮੀਡੀਆ ਅਕਾਊਂਟ ’ਤੇ ਇਤਰਾਜ਼ਯੋਗ ਟਿੱਪਣੀ ਕਰਨ ਦਾ ਮਾਮਲਾ ਦਰਜ ਕਰਾਇਆ ਸੀ।

Advertisement

Advertisement
Author Image

Advertisement
Advertisement
×