ਬਠਿੰਡਾ ਵਿੱਚ ਐਕਟਿਵਾ ਸਵਾਰ ਨੂੰ ਟਰੱਕ ਨੇ ਦਰੜਿਆ
09:03 AM Mar 22, 2024 IST
Advertisement
ਪੱਤਰ ਪ੍ਰੇਰਕ
ਬਠਿੰਡਾ, 21 ਮਾਰਚ
ਬਠਿੰਡਾ ਦੇ ਬਾਦਲ ਰੋਡ ’ਤੇ ਪੈਂਦੇ ਬਾਦਲ ਪੁਲ ‘ਤੇ ਇੱਕ ਐਕਟਿਵਾ ਸਵਾਰ ਨੂੰ ਪਿੱਛੋਂ ਆਏ ਇਕ ਟਰੱਕ ਚਾਲਕ ਨੇ ਬੁਰੀ ਤਰ੍ਹਾ ਦਰੜ ਦਿੱਤਾ। ਟਰੱਕ ਐਕਟਿਵਾ ਸਵਾਰ ਨੂੰ 100 ਗਜ਼ ਤਕ ਘਸੀਟ ਕੇ ਲੈ ਗਿਆ ਜਿਸ ਕਾਰਨ ਸਕੂਟਰੀ ਸਵਾਰ ਦੀ ਮੌਕਾ ’ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਸਹਾਰਾ ਜਨ ਸੇਵਾ ਦੀ ਹੈਲਪਲਾਈਨ ਟੀਮ ਐਂਬੂਲੈਂਸ ਲੈ ਕੇ ਮੌਕੇ ’ਤੇ ਪੁੱਜੀ। ਟੀਮ ਵੱਲੋਂ ਥਾਣਾ ਕੈਨਾਲ ਪੁਲੀਸ ਨੂੰ ਹਾਦਸੇ ਬਾਰੇ ਸੂਚਿਤ ਕੀਤਾ ਗਿਆ। ਇਸ ਮੌਕਾ ਕੈਨਾਲ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਦੁਰਘਟਨਾ ਦੀ ਜਾਂਚ ਕੀਤੀ। ਪੁਲੀਸ ਨੇ ਦੱਸਿਆ ਕਿ ਮ੍ਰਿਤਕ ਦੀ ਸਨਾਖ਼ਤ ਬਲਦੇਵ ਸਿੰਘ (64) ਪੁੱਤਰ ਜਵਾਹਰ ਸਿੰਘ ਵਾਸੀ ਪੱਕਾ ਕਲਾਂ ਵਜੋਂ ਹੋਈ ਹੈ। ਮ੍ਰਿਕਤ ਦੇ ਪਰਿਵਾਰ ਨੂੰ ਸੂਚਨਾ ਦੇਣ ਤੋਂ ਬਾਅਦ ਸਹਾਰਾ ਟੀਮ ਵੱਲੋਂ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ।
Advertisement
Advertisement
Advertisement