ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੇਸ਼ੀ ਲਈ ਲਿਆਂਦੇ ਮੁਲਜ਼ਮ ਨੇ ਅਦਾਲਤ ਦੀ ਛੱਤ ਤੋਂ ਛਾਲ ਮਾਰੀ

02:39 PM Jun 30, 2023 IST

ਅੰਬਾਲਾ (ਨਿੱਜੀ ਪੱਤਰ ਪ੍ਰੇਰਕ): ਸ਼ਹਿਰ ਦੇ ਅਦਾਲਤੀ ਕੰਪਲੈਕਸ ਵਿਚ ਪੇਸ਼ੀ ਲਈ ਲਿਆਂਦੇ ਮੁਲਜ਼ਮ ਨੇ ਛੱਤ ਤੋਂ ਛਾਲ ਮਾਰ ਕੇ ਪੁਲੀਸ ਹਿਰਾਸਤ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਜਿਸ ਕਰਕੇ ਉਹ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਥਾਣਾ ਅੰਬਾਲਾ ਸਿਟੀ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿਚ ਏਐਸਆਈ ਰਾਮ ਕਰਨ ਨੇ ਦੱਸਿਆ ਕਿ ਬਾਕੀ ਸਾਥੀ ਮੁਲਾਜ਼ਮਾਂ ਨਾਲ ਉਹ ਥਾਣਾ ਪੜਾਓ ਵਿੱਚ ਦਰਜ ਚੋਰੀ ਦੇ ਕੇਸ ਦੇ ਮੁਲਜ਼ਮ ਅਮਨ ਉਰਫ਼ ਮੋਰ ਵਾਸੀ ਲਾਲ ਕੁੜਤੀ ਬਾਜ਼ਾਰ, ਅੰਬਾਲਾ ਕੈਂਟ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਲੈ ਕੇ ਗਿਆ ਸੀ। ਉਹ ਪਹਿਲੀ ਮੰਜ਼ਿਲ ‘ਤੇ ਮੁਲਜ਼ਮ ਨੂੰ ਲੈ ਕੇ ਬੈਂਚ ‘ਤੇ ਬੈਠੇ ਸਨ ਤਾਂ ਅਮਨ ਨੇ ਹਿਰਾਸਤ ਵਿੱਚੋਂ ਦੌੜਨ ਦੀ ਨੀਅਤ ਨਾਲ ਹੱਥ ਛੁਡਵਾਇਆ ਅਤੇ ਪਹਿਲੀ ਮੰਜ਼ਿਲ ਤੋਂ ਥੱਲੇ ਛਾਲ ਮਾਰ ਦਿੱਤੀ। ਡਿੱਗਣ ਨਾਲ ਉਸ ਦੇ ਸਿਰ ਅਤੇ ਲੱਤਾਂ ‘ਤੇ ਸੱਟਾਂ ਲੱਗੀਆਂ ਹਨ। ਪੁਲੀਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕਰ ਲਿਆ।

Advertisement

Advertisement
Tags :
ਅਦਾਲਤਪੇਸ਼ੀਮਾਰੀ:ਮੁਲਜ਼ਮਲਿਆਂਦੇ