ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਨੌਕਰਾਣੀ ਨੂੰ ਬੰਦੀ ਬਣਾ ਕੇ ਲੁੱਟਣ ਵਾਲਾ ਮੁਲਜ਼ਮ ਰਿਮਾਂਡ ’ਤੇ ਭੇਜਿਆ

07:22 AM Jul 09, 2023 IST

ਨਿੱਜੀ ਪੱਤਰ ਪ੍ਰੇਰਕ
ਅੰਬਾਲਾ, 8 ਜੁਲਾਈ
ਐੱਸਪੀ ਅੰਬਾਲਾ ਜਸ਼ਨਦੀਪ ਸਿੰਘ ਰੰਧਾਵਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ 21 ਜੂਨ ਨੂੰ ਸੁਭਾਸ਼ ਪਾਰਕ ਰੋਡ ’ਤੇ ਸਥਿਤ ਇੱਕ ਮਕਾਨ ਵਿੱਚ ਨੌਕਰਾਣੀ ਨੂੰ ਬੰਦੀ ਬਣਾ ਕੇ ਲੁੱਟ-ਮਾਰ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੂੰ ਪੁਲੀਸ ਨੇ ਕਾਬੂ ਕਰ ਕੇ ਅਦਾਲਤ ਦੇ ਹੁਕਮਾਂ ’ਤੇ ਇੱਕ ਦਿਨ ਦੇ ਰਿਮਾਂਡ ’ਤੇ ਲਿਆ ਹੈ। ਮੁੱਢਲੀ ਪੁੱਛ-ਗਿੱਛ ਦੌਰਾਨ ਪੁਲੀਸ ਨੇ ਉਸ ਕੋਲੋਂ ਸੋਨੇ ਅਤੇ ਚਾਂਦੀ ਦੇ ਗਹਿਣੇ ਬਰਾਮਦ ਕਰ ਲਏ ਹਨ। ਐੱਸਪੀ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਅੰਬਾਲਾ ਕੈਂਟ ਪੁਲੀਸ ਨੂੰ ਸੌਂਪੀ ਗਈ ਸੀ। ਮੁਲਜ਼ਮ ਦੀ ਪਛਾਣ ਕੁਰੂਕਸ਼ੇਤਰ ਦੇ ਨਿਊ ਲਛਮਣ ਨਗਰ ਵਾਸੀ ਆਕਾਸ਼ ਦੇ ਰੂਪ ਵਿੱਚ ਹੋਈ ਹੈ ਜੋ ਕੈਂਟ ਦੀ ਰਾਮ ਕਿਸ਼ਨ ਕਲੋਨੀ ਵਿੱਚ ਕਿਰਾਏ ਦੇ ਮਕਾਨ ’ਚ ਰਹਿ ਰਿਹਾ ਸੀ। ਐੱਸਪੀ ਅਨੁਸਾਰ ਮੁਲਜ਼ਮ ਖ਼ਿਲਾਫ਼ ਕੁਰੂਕਸ਼ੇਤਰ ਵਿੱਚ ਵੀ ਦੋ ਕੇਸ ਦਰਜ ਹਨ।

Advertisement

Advertisement
Tags :
ਨੌਕਰਾਣੀਬੰਦੀਭੇਜਿਆਮੁਲਜ਼ਮਰਿਮਾਂਡਲੁੱਟਣਵਾਲਾ
Advertisement