ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੇਸ਼ੀ ’ਤੇ ਆਏ ਮੁਲਜ਼ਮ ਨੇ ਪੁਲੀਸ ਮੁਲਾਜ਼ਮ ਦੀ ਵਰਦੀ ਫਾੜੀ

06:55 AM Jul 26, 2024 IST

ਪੱਤਰ ਪੇ੍ਰਕ
ਜਲੰਧਰ, 25 ਜੁਲਾਈ
ਅਦਾਲਤ ’ਚ ਪੇਸ਼ ਹੋਏ ਮੁਲਜ਼ਮ ਨੇ ਮੁਲਾਜ਼ਮ ਦੀ ਇਜਾਜ਼ਤ ਤੋਂ ਬਿਨਾਂ ਆਪਣੇ ਪੁੱਤਰ ਤੋਂ ਘੜੀ ਲੈ ਲਈ ਤੇ ਸੀਨੀਅਰ ਕਾਂਸਟੇਬਲ ਵੱਲੋਂ ਪੁੱਛਣ ’ਤੇ ਬਦਸਲੂਕੀ ਕੀਤੀ ਤੇ ਉਸ ਦੀ ਵਰਦੀ ਪਾੜ ਦਿੱਤੀ। ਸੀਨੀਅਰ ਕਾਂਸਟੇਬਲ ਵੱਲੋਂ ਪੁਲੀਸ ਨੂੰ ਸੂਚਨਾ ਦਿੱਤੀ ਗਈ। ਮਗਰੋਂ ਮੁਲਜ਼ਮ ਖ਼ਿਲਾਫ਼ ਥਾਣਾ ਬਾਰਾਦਰੀ ’ਚ ਪੁਲੀਸ ਡਿਊਟੀ ’ਚ ਵਿਘਨ ਪਾਉਣ ਦਾ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਦੀ ਪਛਾਣ ਵਿਨੋਦ ਕੁਮਾਰ ਉਰਫ ਬਿੱਲਾ ਵਾਸੀ ਪਿੰਡ ਕਾਦੀਆਂ ਵਜੋਂ ਹੋਈ ਹੈ। ਸੀਨੀਅਰ ਕਾਂਸਟੇਬਲ ਦਰਸ਼ਨ ਸਹੋਤਾ ਨੇ ਦੱਸਿਆ ਕਿ ਬਿੱਲਾ ਦੀ ਅਦਾਲਤ ’ਚ ਪੇਸ਼ੀ ਸੀ, ਜਿਸ ਨੂੰ ਸੈਂਟਰਲ ਜੇਲ੍ਹ ਤੋਂ ਲੈ ਕੇ ਬਖਸ਼ੀਖਾਨੇ ’ਚ ਲਿਆਂਦਾ ਗਿਆ ਸੀ। ਪੇਸ਼ੀ ਦੌਰਾਨ ਉਸ ਦੇ ਪੁੱਤਰ ਨੇ ਮੁਲਜ਼ਮ ਨੂੰ ਘੜੀ ਦਿੱਤੀ ਸੀ। ਜਦੋਂ ਉਸ ਨੇ ਪੁੱਛਿਆ ਤਾਂ ਮੁਲਜ਼ਮ ਗੁੱਸੇ ਵਿੱਚ ਆ ਗਿਆ, ਉਸ ਨਾਲ ਬਦਸਲੂਕੀ ਕੀਤੀ ਤੇ ਵਰਦੀ ਪਾੜ ਦਿੱਤੀ। ਦੂਜੇ ਮੁਲਾਜ਼ਮਾਂ ਨੇ ਉਸ ਨੂੰ ਮੁਲਜ਼ਮ ਕੋਲੋਂ ਛੁਡਾਇਆ।

Advertisement

Advertisement
Advertisement