For the best experience, open
https://m.punjabitribuneonline.com
on your mobile browser.
Advertisement

ਕਤਲ ਦੇ ਦੋਸ਼ ਹੇਠ ਮੁਲਜ਼ਮ ਪਿਸਤੌਲ ਸਣੇ ਗ੍ਰਿਫ਼ਤਾਰ

10:45 AM Oct 26, 2024 IST
ਕਤਲ ਦੇ ਦੋਸ਼ ਹੇਠ ਮੁਲਜ਼ਮ ਪਿਸਤੌਲ ਸਣੇ ਗ੍ਰਿਫ਼ਤਾਰ
Advertisement

ਨਿੱਜੀ ਪੱਤਰ ਪ੍ਰੇਰਕ
ਕਪੂਰਥਲਾ, 25 ਅਕਤੂਬਰ
ਝੱਲ ਠੀਕਰੀਵਾਲ ਵਿੱਚ ਹੋਏ ਕਤਲ ਦੇ ਮਾਮਲੇ ’ਚ ਕਪੂਰਥਲਾ ਪੁਲੀਸ ਨੇ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਪਾਸੋਂ ਇੱਕ ਦੇਸੀ ਪਿਸੌਤਲ ਬਰਾਮਦ ਕੀਤਾ ਹੈ। ਐੱਸਐੱਸਪੀ ਵਤਸਲਾ ਗੁਪਤਾ ਨੇ ਦੱਸਿਆ ਕਿ 22 ਅਕਤੂਬਰ ਨੂੰ ਜਸਪਾਲ ਸਿੰਘ ਵਾਸੀ ਪਿੰਡ ਸੁਖੀਆ ਨੰਗਲ ਦਾ ਝੱਲ ਠੀਕਰੀਵਾਲ ਵਿੱਚ ਖੇਤਾਂ ’ਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਸ ਸਬੰਧੀ ਪੁਲੀਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿਸ ਦੀ ਜਾਂਚ ਕਰਦਿਆਂ ਐੱਸਪੀ (ਡੀ) ਸਰਬਜੀਤ ਰਾਏ ਦੀ ਅਗਵਾਈ ’ਚ ਪੁਲੀਸ ਨੇ ਤਰਸੇਮ ਸਿੰਘ ਉਰਫ਼ ਵਿਸ਼ਾਲ ਵਾਸੀ ਕਮਾਲਕੇ ਖੁਰਦ ਥਾਣਾ ਧਰਮਕੋਟ ਜ਼ਿਲ੍ਹਾ ਮੋਗਾ ਨੂੰ ਪਿੰਡ ਲੰਡੇ ਤੋਂ ਗ੍ਰਿਫ਼ਤਾਰ ਕੀਤਾ ਹੈ ਤੇ ਵਾਰਦਾਤ ਸਮੇਂ ਵਰਤਿਆ ਗਿਆ ਦੇਸੀ ਕੱਟਾ ਵੀ ਬਰਾਮਦ ਕਰ ਲਿਆ।

Advertisement

Advertisement
Advertisement
Author Image

joginder kumar

View all posts

Advertisement