ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਆਪ’ ਸਰਕਾਰ ਨੇ ਚੱਪੜਚਿੜੀ ਜੰਗੀ ਯਾਦਗਾਰ ਵਿਸਾਰੀ

06:47 AM Jun 24, 2024 IST
ਫ਼ਤਹਿ ਮੀਨਾਰ ਨੂੰ ਜਾਂਦੀ ਖਸਤਾ ਹਾਲ ਸੜਕ ਤੋਂ ਲੰਘਦੇ ਹੋਏ ਟਰੈਕਟਰ। -ਫੋਟੋ: ਵਿੱਕੀ ਘਾਰੂ

ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 23 ਜੂਨ
ਇੱਥੋਂ ਨੇੜਲੇ ਇਤਿਹਾਸਕ ਨਗਰ ਅਤੇ ਬੈੱਸਟ ਵਿਲੇਜ ਐਵਾਰਡ ਨਾਲ ਸਨਮਾਨਿਤ ਪਿੰਡ ਚੱਪੜਚਿੜੀ ਲਿੰਕ ਸੜਕ ਦੀ ਖਸਤਾ ਹਾਲਤ ਕਾਰਨ ਰਾਹਗੀਰਾਂ ਨੂੰ ਕਈ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਰੀਬ ਦੋ ਕਿਲੋਮੀਟਰ ਲੰਮੀ ਸੜਕ ’ਤੇ ਅੰਦਾਜ਼ਨ 300 ਤੋਂ ਵੱਧ ਟੋਏ ਪਏ ਹੋਏ ਹਨ। ਇਸ ਤੋਂ ਇਲਾਵਾ ਮੀਨਾਰ ’ਚ ਲੱਗੀ ਲਿਫਟ ਖਰਾਬ ਪਈ ਹੈ। ਸਟਰੀਟ ਲਾਈਟਾਂ ਵੀ ਬੰਦ ਪਈਆਂ ਹਨ।
ਇਸ ਸਬੰਧੀ ਨਾ ਤਾਂ ਪਹਿਲਾਂ ਕਾਂਗਰਸ ਸਰਕਾਰ ਗੰਭੀਰ ਸੀ ਤੇ ਅਤੇ ਨਾ ਹੀ ਹੁਣ ‘ਆਪ’ ਸਰਕਾਰ ਗੰਭੀਰ ਹੈ। ਇਹੀ ਨਹੀਂ ਮੁਹਾਲੀ ਵਾਲੇ ਪਾਸਿਓਂ ਚੱਪੜਚਿੜੀ ਜੰਗੀ ਯਾਦਗਾਰ ਪਹੁੰਚ ਸੜਕ ਦੀ ਹਾਲਤ ਵੀ ਕਾਫ਼ੀ ਖਸਤਾ ਹੈ।
ਚੱਪੜਚਿੜੀ ਖ਼ੁਰਦ ਦੇ ਸਾਬਕਾ ਸਰਪੰਚ ਜੋਰਾ ਸਿੰਘ ਭੁੱਲਰ, ਨੰਬਰਦਾਰ ਮਨਪ੍ਰੀਤ ਸਿੰਘ, ਦਵਿੰਦਰ ਸਿੰਘ ਅਤੇ ਹੋਰਨਾਂ ਪਿੰਡ ਵਾਸੀਆਂ ਨੇ ਦੱਸਿਆ ਕਿ ਸਮੇਂ ਦੀਆਂ ਸਰਕਾਰਾਂ ਨੇ ਸਿੱਖ ਇਤਿਹਾਸ ਨਾਲ ਸਬੰਧਤ ਪਿੰਡ ਚੱਪੜਚਿੜੀ ਖ਼ੁਰਦ ਅਤੇ ਕਲਾਂ ਨੂੰ ਬਿਲਕੁਲ ਹੀ ਵਿਸਾਰ ਦਿੱਤਾ ਹੈ। ਸੜਕ ਬੁਰੀ ਤਰ੍ਹਾਂ ਟੁੱਟ ਜਾਣ ਕਾਰਨ ਰੋਜ਼ਾਨਾ ਇੱਥੋਂ ਲੰਘਣ ਵਾਲੇ ਲੋਕ ਹੁਕਮਰਾਨਾਂ ਨੂੰ ਕੋਸ ਰਹੇ ਹਨ ਅਤੇ ਆਏ ਦਿਨ ਹਾਦਸੇ ਵਾਪਰ ਰਹੇ ਹਨ।
ਜੋਰਾ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਦੇ ਤਤਕਾਲੀ ਰਾਜਪਾਲ ਐੱਸਐੱਸ ਰੇਅ ਵੱਲੋਂ ਚੱਪੜਚਿੜੀ ਨੂੰ ‘ਬੈੱਸਟ ਵਿਲੇਜ’ ਅਤੇ ਉਨ੍ਹਾਂ ਨੂੰ ਸਰਬੋਤਮ ਸਰਪੰਚ ਦਾ ਖ਼ਿਤਾਬ ਦੇ ਕੇ ਨਿਵਾਜਿਆ ਗਿਆ ਸੀ ਪਰ ਇਸ ਵੇਲੇ ਸੜਕ ਦੀ ਹਾਲਤ ਬਹੁਤ ਮਾੜੀ ਹੈ। ਲਾਂਡਰਾਂ ਜੰਕਸ਼ਨ ’ਤੇ ਜਾਮ ਵਿੱਚ ਫਸਣ ਤੋਂ ਬਚਨ ਲਈ ਜ਼ਿਆਦਾਤਰ ਲੋਕ ਇੱਥੋਂ ਲੰਘਦੇ ਹਨ। ਨੰਬਰਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਸੜਕ ’ਤੇ ਚਾਰ ਸਕੂਲ ਹਨ। ਹੁਣ ਭਾਵੇਂ ਸਕੂਲਾਂ ’ਚ ਛੁੱਟੀਆਂ ਹਨ ਪਰ ਉਂਝ ਰੋਜ਼ਾਨਾ ਸੈਂਕੜੇ ਬੱਚੇ ਅਤੇ ਮੁਲਾਜ਼ਮ ਇੱਥੋਂ ਲੰਘਦੇ ਹਨ।
ਪੰਥਕ ਵਿਚਾਰ ਮੰਚ ਦੇ ਪ੍ਰਧਾਨ ਬਲਜੀਤ ਸਿੰਘ ਖਾਲਸਾ, ਸਾਬਕਾ ਸਰਪੰਚ ਗੁਰਮੇਲ ਸਿੰਘ ਤੇ ਸੋਹਨ ਸਿੰਘ ਨੇ ਦੱਸਿਆ ਕਿ ਪਿਛਲੀ ਅਕਾਲੀ ਸਰਕਾਰ ਨੇ ਚੱਪੜਚਿੜੀ ਜੰਗੀ ਯਾਦਗਾਰ ਬਣਾਈ ਸੀ ਪਰ ਬਾਅਦ ਵਿੱਚ ਕਿਸੇ ਵੀ ਸਰਕਾਰ ਅਤੇ ਸੈਰ ਸਪਾਟਾ ਵਿਭਾਗ ਨੇ ਇਸ ਦੀ ਸੰਭਾਲ ਨਹੀਂ ਕੀਤੀ।

Advertisement

ਸਟਰੀਟ ਲਾਈਟਾਂ ਬਾਰੇ ਗਮਾਡਾ ਨੂੰ ਕੀਤਾ ਸੂਚਿਤ: ਮੈਨੇਜਰ

ਚੱਪੜਚਿੜੀ ਜੰਗੀ ਯਾਦਗਾਰ ਦੇ ਮੈਨੇਜਰ ਸੌਰਵ ਯਾਦਵ ਨੇ ਦੱਸਿਆ ਕਿ ਪਿਛਲੇ ਸਾਲ ਲਿਫ਼ਟ ਚਾਲੂ ਕਰਵਾਈ ਸੀ ਪਰ ਜੁਲਾਈ 2023 ਵਿੱਚ ਆਏ ਹੜ੍ਹਾਂ ਦਾ ਪਾਣੀ ਭਰ ਜਾਣ ਕਾਰਨ ਲਿਫ਼ਟ ਵਿੱਚ ਤਕਨੀਕੀ ਨੁਕਸ ਪੈ ਗਿਆ ਸੀ। ਉਨ੍ਹਾਂ ਨੇ ਇਸ ਬਾਰੇ ਕੰਪਨੀ ਨੂੰ ਦੱਸ ਦਿੱਤਾ ਸੀ ਪਰ ਹੁਣ ਤੱਕ ਕੋਈ ਇੰਜਨੀਅਰ ਠੀਕ ਕਰਨ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਜੰਗੀ ਯਾਦਗਾਰ ਦੇ ਪਿਛਲੇ ਪਾਸੇ ਵਾਲੀ ਸੜਕ ਦਾ ਪ੍ਰਾਈਵੇਟ ਸੁਸਾਇਟੀ ਨਾਲ ਵਿਵਾਦ ਚੱਲ ਰਿਹਾ ਹੈ। ਸੁਸਾਇਟੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਜ਼ਮੀਨ ’ਚੋਂ ਨਾਜਾਇਜ਼ ਸੜਕ ਬਣਾਈ ਗਈ ਹੈ ਜਿਸ ਕਾਰਨ ਸੜਕ ਦੀ ਮੁਰੰਮਤ ਨਹੀਂ ਕੀਤੀ ਗਈ। ਮੈਨੇਜਰ ਨੇ ਦੱਸਿਆ ਕਿ ਬੰਦ ਪਈਆਂ ਸਟਰੀਟ ਲਾਈਟਾਂ ਬਾਰੇ ਕਈ ਵਾਰ ਗਮਾਡਾ ਨੂੰ ਕਿਹਾ ਜਾ ਚੁੱਕਾ ਹੈ।

Advertisement
Advertisement