For the best experience, open
https://m.punjabitribuneonline.com
on your mobile browser.
Advertisement

ਪੰਜਾਬੀ ਰਸਾਲੇ ‘ਹੁਣ’ ਦਾ 49ਵਾਂ ਅੰਕ ਲੋਕ ਅਰਪਣ

09:06 AM Jun 18, 2024 IST
ਪੰਜਾਬੀ ਰਸਾਲੇ ‘ਹੁਣ’ ਦਾ 49ਵਾਂ ਅੰਕ ਲੋਕ ਅਰਪਣ
‘ਹੁਣ’ ਦਾ ਤਾਜ਼ਾ ਅੰਕ ਲੋਕ ਅਰਪਿਤ ਕਰਦੇ ਹੋਏ ਦੀਪ ਦੇਵਿੰਦਰ ਸਿੰਘ, ਹਰਜੀਤ ਸੰਧੂ ਤੇ ਹੋਰ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਅਮ੍ਰਿਤਸਰ, 17 ਜੂਨ
ਪੰਜਾਬੀ ਦੀ ਸਾਹਿਤਕ ਪੱਤਰਕਾਰੀ ਵਿੱਚ ਵਿਸ਼ੇਸ਼ ਮੁਕਾਮ ਹਾਸਲ ਪੰਜਾਬੀ ਰਸਾਲੇ ‘ਹੁਣ’ ਦਾ 49ਵਾਂ ਅੰਕ ਇੱਥੋਂ ਦੇ ਆਤਮ ਪਬਲਿਕ ਸਕੂਲ ਵਿੱਚ ਲੋਕ ਅਰਪਣ ਕੀਤਾ ਗਿਆ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਜਨਵਾਦੀ ਲੇਖਕ ਸੰਘ ਵੱਲੋਂ ਕਰਵਾਏ ਗਏ ਇਸ ਸਮਾਗਮ ਦਾ ਆਗਾਜ਼ ਮਰਹੂਮ ਸ਼ਾਇਰ ਦੇਵ ਦਰਦ ਦੀ ਗਜ਼ਲ ਨਾਲ ਕੀਤਾ ਗਿਆ। ਇਸ ਦੌਰਾਨ ਪ੍ਰਿੰਸੀਪਲ ਅੰਕਿਤਾ ਸਹਿਦੇਵ ਨੇ ਕਿਹਾ ਕਿ ਸਕੂਲ ਲਾਇਬ੍ਰੇਰੀ ਵਿੱਚ ਸਿਲੇਬਸ ਪਾਠ ਪੁਸਤਕਾਂ ਦੇ ਨਾਲ ਨਾਲ ਅਜਿਹੇ ਸਾਹਿਤਕ ਰਸਾਲੇ ਵੀ ਹੋਣੇ ਚਾਹੀਦੇ ਹਨ। ਕੇਂਦਰੀ ਸਭਾ ਦੇ ਸਕੱਤਰ ਕਥਾਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਨੌਜਵਾਨ ਪੀੜ੍ਹੀ ਅੰਦਰ ਸੋਸ਼ਲ ਮੀਡੀਆ ਰਾਹੀਂ ਪੈਦਾ ਹੋਈ ਗ਼ੈਰ-ਵਿਹਾਰਿਕ ਸਾਂਝ ਨੂੰ ਠੱਲ੍ਹ ਪਾਉਣ ਲਈ ‘ਹੁਣ’ ਵਰਗੇ ਸਾਹਿਤਕ ਰਸਾਲੇ ਹੀ ਉਤਮ ਜ਼ਰੀਆ ਹਨ। ਰਾਬਤਾ ਮੁਕਾਲਮਾਂ ਕਾਵਿ ਮੰਚ ਦੇ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਕਿਹਾ ਕਿ ਅਜਿਹੇ ਰਸਾਲੇ ਅਤੇ ਪੁਸਤਕਾਂ ਗਿਆਨ ਵੰਡਣ ਵਿੱਚ ਸਹਾਈ ਹੁੰਦੀਆਂ ਹਨ।
ਜਨਵਾਦੀ ਲੇਖਕ ਸੰਘ ਦੇ ਸੀਨੀਅਰ ਮੀਤ ਪ੍ਰਧਾਨ ਨਾਵਲਕਾਰ ਵਜ਼ੀਰ ਸਿੰਘ ਰੰਧਾਵਾ ਨੇ ਵਧਾਈ ਦਿੰਦਿਆਂ ਕਿਹਾ ਕਿ ਸਾਹਿਤਕ ਰਸਾਲੇ ਅਤੇ ਪੁਸਤਕਾਂ ਮੁੱਲ ਖਰੀਦ ਕੇ ਪੜ੍ਹਨ ਦੀ ਚੇਟਕ ਬਰਕਰਾਰ ਰੱਖਣੀ ਚਾਹੀਦੀ ਹੈ। ਪਰਮਜੀਤ ਕੌਰ ਅਤੇ ਕੋਮਲ ਸਹਿਦੇਵ ਨੇ ਕਿਹਾ ਕਿ ਅਜਿਹੇ ਰਸਾਲੇ ਲੇਖਕ ਦੀ ਸਥਾਪਤੀ ਦਾ ਸਬੱਬ ਬਣਦੇ ਹਨ।
ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ ਅਤੇ ਮੋਹਿਤ ਸਹਿਦੇਵ ਨੇ ਸਾਂਝੇ ਤੌਰ ’ਤੇ ਆਏ ਅਦੀਬਾਂ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੀਨਾਕਸ਼ੀ ਟਾਂਗਰੀ, ਸੰਦੀਪ ਕੌਰ, ਰੀਟਾ, ਦੀਪਿਕਾ, ਨਿਤਿਕਾ, ਤ੍ਰਿਪਤਾ, ਪੂਨਮ ਸ਼ਰਮਾ, ਮਨਾਕਸ਼ੀ ਸ਼ਰਮਾ ਅਤੇ ਸ਼ਮੀ ਮਹਾਜਨ ਵੀ ਹਾਜ਼ਰ ਸਨ।

Advertisement

Advertisement
Author Image

Advertisement
Advertisement
×