ਅਟਾਰੀ ’ਚ 40ਵਾਂ ਖੇਡ ਮੇਲਾ ਸ਼ਾਨੋ-ਸ਼ੌਕਤ ਨਾਲ ਸਮਾਪਤ
ਪੱਤਰ ਪ੍ਰੇਰਕ
ਅਟਾਰੀ, 6 ਨਵੰਬਰ
ਸਰਹੱਦੀ ਕਸਬਾ ਅਟਾਰੀ ਦੇ ਓਲੰਪੀਅਨ ਸ਼ਮਸ਼ੇਰ ਸਿੰਘ ਖੇਡ ਸਟੇਡੀਅਮ ਵਿੱਚ ਪੰਜ ਪਿਆਰਿਆਂ, ਚਾਰ ਸਾਹਿਬਜ਼ਾਦਿਆਂ ਅਤੇ ਜਰਨੈਲ ਸ਼ਾਮ ਸਿੰਘ ਦੀ ਯਾਦ ਨੂੰ ਸਮਰਪਤਿ ਚੱਲ ਰਿਹਾ 40ਵਾਂ ਖੇਡ ਮੇਲਾ ਸਮਾਪਤ ਹੋ ਗਿਆ। ਵਿਧਾਇਕ ਜਸਵਿੰਦਰ ਸਿੰਘ ਰਮਦਾਸ ਉਚੇਚੇ ਤੌਰ ’ਤੇ ਸਟੇਡੀਅਮ ਪੁੱਜੇ ਜਿਸ ’ਤੇ ਬਲਾਕ ਪ੍ਰਧਾਨ ਕੁਲਵੰਤ ਸਿੰਘ ਕੋਕਾਕੋਲਾ ਵਾਲੇ ਅਤੇ ਸਾਬਕਾ ਚੇਅਰਮੈਨ ਹਰਦੇਵ ਸਿੰਘ ਖਾਲਸਾ ਵੱਲੋਂ ਉਨ੍ਹਾਂ ਨੂੰ ਸਨਮਾਨਤਿ ਕੀਤਾ ਗਿਆ। ਵਿਧਾਇਕ ਸ੍ਰੀ ਰਮਦਾਸ ਵੱਲੋਂ ਖਿਡਾਰੀਆਂ ਨੂੰ ਉਤਸ਼ਾਹਤਿ ਕਰਨ ਦੇ ਨਾਲ-ਨਾਲ ਜੇਤੂ ਟੀਮਾਂ ਨੂੰ ਨਕਦ ਇਨਾਮਾਂ ਅਤੇ ਸ਼ੀਲਡਾਂ ਨਾਲ ਨਿਵਾਜਿਆ ਗਿਆ।
ਇਸ ਮੌਕੇ ਵਿਧਾਇਕ ਰਮਦਾਸ ਨੇ ਕਿਹਾ ਕਿ ਆਉਣ ਵਾਲੇ ਦਿਨਾਂ ’ਚ ਅਟਾਰੀ ਦੇ ਓਲੰਪੀਅਨ ਸ਼ਮਸ਼ੇਰ ਸਿੰਘ ਸਟੇਡੀਅਮ ਵਿੱਚ ਹਾਕੀ ਦੇ ਖਿਡਾਰੀਆਂ ਲਈ ਪੰਜਾਬ ਸਰਕਾਰ ਵੱਲੋਂ ਐਸਟਰੋਟਰਫ ਲਾਈ ਜਾਵੇਗੀ ਜੋ ਮਨਜ਼ੂਰ ਹੋ ਚੁੱਕੀ ਹੈ। ਇਸ ਮੌਕੇ ਕੁਲਵੰਤ ਸਿੰਘ ਅਤੇ ਹਰਦੇਵ ਸਿੰਘ ਖਾਲਸਾ ਨੇ ਕਿਹਾ ਕਿ ਉਨ੍ਹਾਂ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਗੁਆਂਢੀ ਸੂਬੇ ਹਰਿਆਣੇ ਤੋਂ ਹਾਕੀ ਦੀ ਟੀਮ ਵੱਲੋਂ ਇਸ ਖੇਡ ਮੇਲੇ ਵਿੱਚ ਭਾਗ ਲੈਣ ਨਾਲ ਇਹ ਖੇਡ ਮੇਲਾ ਰਾਸ਼ਟਰੀ ਪੱਧਰ ਦਾ ਰੂਪ ਧਾਰਨ ਕਰ ਚੁੱਕਾ ਹੈ। ਇਸ ਮੌਕੇ ਇਸਤਰੀ ਸੈੱਲ ਦੀ ਉਪ ਪ੍ਰਧਾਨ ਸੀਮਾ ਸੋਢੀ, ਹਰਿੰਦਰਪਾਲ ਸਿੰਘ ਪ੍ਰਧਾਨ ਅਟਾਰੀ ਟਰੱਕ ਯੂਨੀਅਨ, ਸੋਨੂੰ ਅਵਸਥੀ, ਬਲਾਕ ਪ੍ਰਧਾਨ ਬਲਕਾਰ ਸਿੰਘ ਰਾਜਾਤਾਲ, ਬਲਾਕ ਪ੍ਰਧਾਨ ਗੁਰਸ਼ਰਨ ਸਿੰਘ ਗੋਲਡੀ, ਬਲਾਕ ਪ੍ਰਧਾਨ ਡਾ. ਮਨਦੀਪ ਸਿੰਘ ਚੀਚਾ, ਜਸਵਿੰਦਰ ਸਿੰਘ ਕੋਕਾਕੋਲਾ ਵਾਲੇ, ਹਰਮੇਸ਼ ਸਿੰਘ ਅਟਾਰੀ, ਹਰਪਾਲ ਸਿੰਘ ਚੀਮਾ, ਬਲਦੇਵ ਸਿੰਘ ਢੋਡੀਵਿੰਡ, ਸੁਬੇਗ ਸਿੰਘ ਰਣੀਕੇ, ਨਿਰਵੈਰ ਸਿੰਘ ਰਾਜਾਤਾਲ, ਕੋਚ ਮਨਵਿੰਦਰ ਸਿੰਘ, ਕੋਚ ਅਮਰਜੀਤ ਸਿੰਘ, ਨਵਜੀਤ ਸਿੰਘ, ਕੀਰਤਪਾਲ ਸਿੰਘ ਅਤੇ ਕੰਵਲਜੀਤ ਸਿੰਘ ਸਮੇਤ ਕਈ ਹੋਰ ਪਤਵੰਤੇ ਹਾਜ਼ਰ ਸਨ।