For the best experience, open
https://m.punjabitribuneonline.com
on your mobile browser.
Advertisement

ਬੁੱਢਾ ਦਲ ਦੇ ਸ਼ਹੀਦਾਂ ਦੀ 17ਵੀਂ ਬਰਸੀ ਮਨਾਈ

07:44 AM Sep 22, 2024 IST
ਬੁੱਢਾ ਦਲ ਦੇ ਸ਼ਹੀਦਾਂ ਦੀ 17ਵੀਂ ਬਰਸੀ ਮਨਾਈ
ਬਰਸੀ ਮੌਕੇ ਮੌਜੂਦ ਬਾਬਾ ਬਲਬੀਰ ਸਿੰਘ ਅਤੇ ਹੋਰ। -ਫੋਟੋ: ਭੰਗੂ
Advertisement

ਪਟਿਆਲਾ: ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਦੇ ਪਿਤਾ ਬਾਬਾ ਆਸਾ ਸਿੰਘ, ਦੋ ਭਰਾਵਾਂ ਬਾਬਾ ਭਜਨ ਸਿੰਘ ਤੇ ਬਾਬਾ ਜਗਦੀਸ਼ ਸਿੰਘ ਸਣੇ ਭਤੀਜੇ ਕਰਮਜੀਤ ਸਿੰਘ ਦੀ 17ਵੀਂ ਬਰਸੀ ਅੱਜ ਇੱਥੇ ਗੁਰਦੁਆਰਾ ਸਾਹਿਬ ਬਗ਼ੀਚੀ ਬਾਬਾ ਬੰਬਾ ਸਿੰਘ ਪਟਿਆਲਾ ਮਨਾਈ ਗਈ। ਉਨ੍ਹਾਂ ਦੀਆਂ 2007 ਵਿਚ ਸਮੂਹਿਕ ਹੱਤਿਆਵਾਂ ਕਰ ਦਿੱਤੀਆਂ ਗਈਆਂ ਸਨ। ਇਸ ਦੌਰਾਨ ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਕੀਰਤਨ ਕੀਤਾ ਗਿਆ। ਕੀਰਤਨ ਬਾਬਾ ਮਨਮੋਹਣ ਸਿੰਘ ਬਾਰਨ ਵਾਲ਼ੇ ਅਤੇ ਗੁਰਮਤਿ ਸੰਗੀਤ ਅਕੈਡਮੀ ਦੇ ਰਾਗੀ ਜਥੇਦਾਰ ਗਿਆਨੀ ਜੋਗਿੰਦਰ ਸਿੰਘ ਨੇ ਕੀਤਾ। ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਬੁੱਢਾ ਦਲ ਦੇ ਇਹ ਸ਼ਹੀਦ ਸਦਾ ਲਈ ਅਮਰ ਹੋ ਗਏ। ਹਰ ਸਾਲ ਇਨ੍ਹਾਂ ਨੂੰ ਗੁਰਮਤਿ ਸਮਾਗਮਾਂ ਨਾਲ ਯਾਦ ਕੀਤਾ ਜਾਂਦਾ ਰਹੇਗਾ। -ਖੇਤਰੀ ਪ੍ਰਤੀਨਿਧ

Advertisement

Advertisement
Advertisement
Author Image

sukhwinder singh

View all posts

Advertisement