For the best experience, open
https://m.punjabitribuneonline.com
on your mobile browser.
Advertisement

ਮਾਤਾ ਬਲਵੀਰ ਕੌਰ ਦੀ ਯਾਦ ਵਿੱਚ 13ਵਾਂ ਖੂਨਦਾਨ ਕੈਂਪ ਲਾਇਆ

07:33 AM Jul 01, 2024 IST
ਮਾਤਾ ਬਲਵੀਰ ਕੌਰ ਦੀ ਯਾਦ ਵਿੱਚ 13ਵਾਂ ਖੂਨਦਾਨ ਕੈਂਪ ਲਾਇਆ
ਭੁੱਚੋ ਮੰਡੀ ਵਿੱਚ ਲਾਏ ਕੈਂਪ ਵਿੱਚ ਖੂਨ ਦਾਨ ਕਰ ਰਹੀਆਂ ਬੀਬੀਆਂ। -ਫੋਟੋ: ਗੋਇਲ
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 30 ਜੂਨ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਭੁੱਚੋ ਮੰਡੀ ਦੇ ਪ੍ਰਧਾਨ ਗੁਰਸੇਵਕ ਸੇਕੀ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਪਣੀ ਮਰਹੂਮ ਮਾਤਾ ਬਲਵੀਰ ਕੌਰ ਦੀ ਬਰਸੀ ਮੌਕੇ 13ਵਾਂ ਖੂਨ ਦਾਨ ਕੈਂਪ ਲਗਾਇਆ ਗਿਆ ਅਤੇ ਖੂਨਦਾਨੀਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸ ਕੈਂਪ ਵਿੱਚ ਦੋ ਬੀਬੀਆਂ ਸਮੇਤ 40 ਵਿਅਕਤੀਆਂ ਨੇ ਖੂਨ ਦਾਨ ਕੀਤਾ। ਸਿੱਧੂ ਪਰਿਵਾਰ ਦੀ ਬੇਟੀ ਪ੍ਰਭਜੋਤ ਕੌਰ ਨੇ ਦਸਵੀਂ ਵਾਰ ਖੂਨਦਾਨ ਕੀਤਾ। ਇਸ ਮੌਕੇ ਯੂਨਾਈਟਡ ਵੈੱਲਫੇਅਰ ਸੁਸਾਇਟੀ ਬਠਿੰਡਾ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਬਠਿੰਡਾ ਦੇ ਬਲੱਡ ਬੈਂਕ ਦੀ ਟੀਮ ਨੇ ਖੂਨ ਇਕੱਤਰ ਕੀਤਾ।
ਸੁਸਾਇਟੀ ਦੇ ਪ੍ਰਧਾਨ ਵਿਜੇ ਭੱਟ ਨੇ ਸਿੱਧੂ ਪਰਿਵਾਰ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਗੁਰਸੇਵਕ ਸਿੰਘ ਸੇਕੀ ਨੇ ਖੂਨਦਾਨੀਆਂ, ਬਲੱਡ ਬੈਂਕ ਦੀ ਟੀਮ, ਯੂਨਾਈਟਡ ਵੈੱਲਫੇਅਰ ਸੁਸਾਇਟੀ ਬਠਿੰਡਾ ਅਤੇ ਸਹਿਯੋਗੀ ਸੱਜਣਾਂ ਦਾ ਧੰਨਵਾਦ ਕੀਤਾ।

Advertisement

ਖੂਨਦਾਨ ਕੈਂਪ ਦੌਰਾਨ 21 ਯੂਨਿਟ ਖੂਨ ਦਾਨ
ਮਾਨਸਾ (ਪੱਤਰ ਪ੍ਰੇਰਕ): ਐੱਸਡੀ ਕੰਨਿਆਂ ਮਹਾਂਵਿਦਿਆਲਾ ਮਾਨਸਾ ਵਿੱਚ ਰੋਟਾਰੈਕਟ ਕਲੱਬ ਮਾਨਸਾ ਸਿਟੀ ਰੋਇਲ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ ਗਿਆ ਜਿਸ ਦੌਰਾਨ 21 ਯੂਨਿਟ ਖੂਨ ਦਾਨ ਕੀਤਾ ਗਿਆ। ਕਲੱਬ ਦੇ ਫਾਊਂਡਰ ਅਸ਼ੀਸ਼ ਅੱਗਰਵਾਲ ਨੇ ਕਿਹਾ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਅਤੇ ਖੂਨਦਾਨ ਨਾਲ ਜਿੱਥੇ ਅਨੇਕਾਂ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਪ੍ਰਦਾਨ ਕੀਤੀ ਜਾ ਸਕਦੀ ਹੈ, ਉੱਥੇ ਦਾਨੀ ਦੇ ਆਪਣੇ ਸਰੀਰ ਦੀ ਵੀ ਰੋਗ ਪ੍ਰਤੀਰੋਧਕ ਸ਼ਕਤੀ ਵੱਧਦੀ ਹੈ। ਪ੍ਰਿੰਸੀਪਲ ਡਾ. ਗਰਿਮਾ ਮਹਾਜਨ ਨੇ ਖੂਨਦਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦਿਆਂ ਆਖਿਆ ਕਿ ਇੱਕ ਵਿਅਕਤੀ 90 ਦਿਨ ਬਾਅਦ ਖੂਨਦਾਨ ਕਰ ਸਕਦਾ ਹੈ। ਇਸ ਮੌਕੇ ਵਿਨੋਦ ਕੁਮਾਰ ਜਿੰਦਲ, ਹੁਕਮ ਚੰਦ ਬਾਂਸਲ, ਸੰਜੀਵ ਕੁਮਾਰ, ਬਲਰਾਮ ਸ਼ਰਮਾ, ਵਿਨੋਦ ਭੰਮਾ, ਤਰਸੇਮ ਪਸਰੀਚਾ ਤੇ ਯੁਕੇਸ਼ ਕੁਮਾਰ ਵੀ ਮੌਜੂਦ ਸਨ।

Advertisement
Author Image

Advertisement
Advertisement
×