ਪਿੰਗਲਵਾੜਾ ਸੁਸਾਇਟੀ ਦੀ ਬਦੌਲਤ ਲਾਪਤਾ ਲੜਕਾ ਪਰਿਵਾਰ ਨੂੰ ਮਿਲਿਆ
ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 12 ਅਕਤੂਬਰ
ਮਾਨਵਤਾ ਦੀ ਸੇਵਾ ਨੂੰ ਸਮਰਪਿਤ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸਾਂਭ ਸੰਭਾਲ ਦੀ ਬਦੌਲਤ ਰਾਜਸਥਾਨ ਤੋਂ ਅੱਠ ਮਹੀਨਿਆਂ ਤੋਂ ਲਾਪਤਾ ਮੰਦਬੁੱਧੀ ਲੜਕੇ ਨੂੰ ਆਪਣਾ ਘਰ-ਪਰਿਵਾਰ ਨਸੀਬ ਹੋਇਆ ਹੈ। ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੀ ਸਥਾਨਕ ਬਰਾਂਚ ਤੋਂ ਲੜਕੇ ਨੂੰ ਉਸਦੇ ਪਰਿਵਾਰ ਨਾਲ ਘਰ ਰਾਜਸਥਾਨ ਭੇਜਿਆ ਗਿਆ। ਪਿੰਗਲਵਾੜਾ ਬਰਾਂਚ ਦੇ ਮੁੱਖ ਪ੍ਰਬੰਧਕ ਤਰਲੋਚਨ ਸਿੰਘ ਚੀਮਾਂ ਅਤੇ ਉਪ ਪ੍ਰਬੰਧਕ ਹਰਜੀਤ ਸਿੰਘ ਅਰੋੜਾ ਨੇ ਦੱਸਿਆ ਕਿ ਸ਼ਾਹ ਸਤਨਾਮ ਸਿੰਘ ਗਰੀਨ ਐਸ਼ ਫੋਰਸ ਸੰਗਰੂਰ ਦੀ ਮੰਦਬੁੱਧੀ ਸਾਂਭ ਸੰਭਾਲ ਟੀਮ ਵੱਲੋਂ ਸੜਕ ਤੇ ਘੁੰਮ ਰਹੇ ਨੌਜਵਾਨ ਲੜਕੇ ਨੂੰ ਪਿੰਗਲਵਾੜਾ ਸ਼ਾਖਾ ਸੰਗਰੂਰ ਵਿਖੇ ਦਾਖਲ ਕਰਾਇਆ ਸੀ। ਜਿਸਦਾ ਇਲਾਜ ਪਿੰਗਲਵਾੜਾ ਸੰਗਰੂਰ ਵੱਲੋਂ ਕਰਾਇਆ ਜਾਂਦਾ ਰਿਹਾ ਹੈ। ਸੇਵਾ ਮੁਕਤ ਇੰਸਪੈਕਟਰ ਜਗਰਾਜ ਸਿੰਘ ਸੰਗਰੂਰ ਨੇ ਮਰੀਬ ਦੀ ਕੌਂਸਲਿੰਗ ਕਰਕੇ ਉਸਦੇ ਘਰ ਦਾ ਪਤਾ ਲਗਾਇਆ ਸੀ। ਤਸਵੀਰਾਂ ਦੇਖ ਕੇ ਨੌਜਵਾਨ ਲੜਕੇ ਦਾ ਭਰਾ ਸਰਲ ਕੁਮਾਰ ਆਪਣੇ ਰਿਸ਼ਤੇਦਾਰਾਂ ਨਾਲ ਆਇਆ ਤੇ ਭਰਾ ਦੇ ਸਬੂਤ ਵਿਖਾ ਕੇ ਉਸ ਨੂੰ ਲੈ ਗਿਆ।