For the best experience, open
https://m.punjabitribuneonline.com
on your mobile browser.
Advertisement

ਗੁਰਸੇਵਕ ਸਿੰਘ ਦੀ ਹੈਟ੍ਰਿਕ ਬਦੌਲਤ ਰਾਊਂਡ ਗਲਾਸ ਹਾਕੀ ਅਕੈਡਮੀ ਸੈਮੀਫਾਈਨਲ ਵਿੱਚ ਪਹੁੰਚੀ

08:21 AM Nov 22, 2024 IST
ਗੁਰਸੇਵਕ ਸਿੰਘ ਦੀ ਹੈਟ੍ਰਿਕ ਬਦੌਲਤ ਰਾਊਂਡ ਗਲਾਸ ਹਾਕੀ ਅਕੈਡਮੀ ਸੈਮੀਫਾਈਨਲ ਵਿੱਚ ਪਹੁੰਚੀ
ਐੱਨਸੀਓਈ ਸੋਨੀਪਤ ਤੇੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਦੇ ਵਿਚਾਲੇ ਖੇਡੇ ਗਏ ਮੈਚ ਦੀ ਝਲਕ।
Advertisement

ਹਤਿੰਦਰ ਮਹਿਤਾ
ਜਲੰਧਰ, 21 ਨਵੰਬਰ
ਗੁਰਸੇਵਕ ਸਿੰਘ ਹੈਟ੍ਰਿਕ ਦੀ ਬਦੌਲਤ ਰਾਊਂਡ ਗਲਾਸ ਹਾਕੀ ਅਕੈਡਮੀ ਮੁਹਾਲੀ ਨੇ ਨਾਮਧਾਰੀ ਇਲੈਵਨ ਨੂੰ 3-0 ਨਾਲ ਹਰਾ ਕੇ 18ਵੇਂ ਆਲ ਇੰਡੀਆ ਬਲਵੰਤ ਸਿੰਘ ਕਪੂਰ ਹਾਕੀ ਟੂਰਨਾਮੈਂਟ ਫਾਰ ਮਾਤਾ ਪ੍ਰਕਾਸ਼ ਕੌਰ ਕੱਪ (ਅੰਡਰ 19 ਲੜਕੇ) ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਹੈ। ਓਲੰਪੀਅਨ ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਟੂਰਨਾਮੈਂਟ ਦੇ ਦੂਜੇ ਕੁਆਰਟਰ ਫਾਈਨਲ ਵਿੱਚ ਐੱਨਸੀਓਈ ਸੋਨੀਪਤ ਨੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੂੰ ਸ਼ਟ ਆਊਟ ਰਾਹੀਂ 3-2 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ।
ਪਹਿਲੇ ਕੁਆਰਟਰ ਫਾਈਨਲ ਵਿੱਚ ਐੱਨਸੀਓਈ ਸੋਨੀਪਤ ਅਤੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਦਰਮਿਆਨ ਸਖਤ ਟੱਕਰ ਦੇਖਣ ਨੂੰ ਮਿਲੀ। ਖੇਡ ਦੇ 12ਵੇਂ ਮਿੰਟ ਵਿੱਚ ਸੋਨੀਪਤ ਦੇ ਅਰਜੁਨ ਹਰਗੁੜੇ ਨੇ ਗੋਲ ਕਰਕੇ ਸਕੋਰ 1-0 ਕੀਤਾ। ਬਰਾਬਰੀ ਦਾ ਗੋਲ ਖੇਡ ਦੇ 40ਵੇਂ ਮਿੰਟ ਵਿਚ ਜੋਲਨ ਟੋਪਨੇ ਨੇ ਜਮਸ਼ੇਦਪੁਰ ਲਈ ਕਰਕੇ ਸਕੋਰ 1-1 ਕੀਤਾ। ਨਿਰਧਾਰਤ ਸਮੇਂ ਦੀ ਸਮਾਪਤੀ ਤੱਕ ਸਕੋਰ 1-1 ਰਹਿਣ ਕਰਕੇ ਫੈਸਲਾ ਸ਼ੂਟ ਆਊਟ ਰਾਹੀਂ ਸੋਨੀਪਤ ਦੇ ਹੱਕ ਵਿੱਚ 3-2 ਰਿਹਾ। ਸੋਨੀਪਤ ਦੇ ਆਸ਼ੂ ਮੋਰੀਆ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ। ਦੂਜੇ ਕੁਆਰਟਰ ਫਾਈਨਲ ਵਿੱਚ ਗੁਰਸੇਵਕ ਸਿੰਘ ਨੇ ਰਾਊਂਡ ਗਲਾਸ ਲਈ ਬੇਹਤਰੀਨ ਖੇਡ ਦਾ ਪ੍ਰਦਰਸ਼ਨ ਕੀਤਾ।
ਗੁਰਸੇਵਕ ਸਿੰਘ ਨੇ 28ਵੇਂ ਮਿੰਟ ਵਿੱਚ, 52ਵੇਂ ਮਿੰਟ ਵਿੱਚ ਅਤੇ 55ਵੇਂ ਮਿੰਟ ਵਿੱਚ ਗੋਲ ਕਰਕੇ ਰਾਊਂਡ ਗਲਾਸ ਹਾਕੀ ਅਕੈਡਮੀ ਨੂੰ ਸੈਮੀਫਾਈਨਲ ਵਿੱਚ ਪਹੁੰਚਾਇਆ। ਨਾਮਧਾਰੀ ਟੀਮ ਨੇ ਗੋਲ ਕਰਨ ਦੇ ਕਈ ਮੌਕੇ ਗਵਾਏ ਪਰ ਰਾਊਂਡ ਗਲਾਸ ਟੀਮ ਨੇ ਸ਼ਾਨਦਾਰ ਬਚਾਅ ਕੀਤੇ। ਰਾਊਂਡ ਗਲਾਸ ਹਾਕੀ ਅਕੈਡਮੀ ਦੇ ਓਮ ਰਜਨੀਸ਼ ਸੈਣੀ ਨੂੰ ਮੈਚ ਦਾ ਬੇਹਤਰੀਨ ਖਿਡਾਰੀ ਐਲਾਨਿਆ ਗਿਆ। ਅੱਜ ਦੇ ਮੈਚਾਂ ਦੇ ਮੁੱਖ ਮਹਿਮਾਨ ਪਰਗਟ ਸਿੰਘ ਪਦਮ ਸ੍ਰੀ ਵਿਧਾਇਕ ਜਲੰਧਰ ਕੈਂਟ ਨੇ ਟੀਮਾਂ ਨਾਲ ਜਾਣ ਪਛਾਣ ਕੀਤੀ। ਇਨ੍ਹਾਂ ਮੈਚਾਂ ਦੇ ਮੌਕੇ ਤੇ ਪਰਮਿੰਦਰ ਕੌਰ, ਹਰਭਜਨ ਕੌਰ ਕਪੂਰ, ਮਨਜੀਤ ਕੌਰ ਕਪੂਰ, ਪਲਵਿੰਦਰ ਕੌਰ ਕਪੂਰ, ਅਨੀਤਾ ਸਿੰਘ ਕਪੂਰ, ਜਸਪ੍ਰੀਤ ਕੌਰ ਬਵੇਜਾ, ਸੁਖਲੀਨ ਕੌਰ ਕਪੂਰ, ਗੁਰਸ਼ਰਨ ਸਿੰਘ ਕਪੂਰ, ਹਰਦੀਪ ਸਿੰਘ ਕਪੂਰ, ਹਰਭਜਨ ਸਿੰਘ ਕਪੁਰ, ਮਨਜੀਤ ਸਿੰਘ ਕਪੂਰ, ਤੀਰਥ ਸਿੰਘ ਕਪੂਰ, ਗੁਨਦੀਪ ਸਿੰਘ ਕਪੂਰ, ਓਲੰਪੀਅਨ ਮੁਖਬੈਨ ਸਿੰਘ, ਓਲੰਪੀਅਨ ਰਜਿੰਦਰ ਸਿੰਘ ਸੀਨੀਅਰ, ਉਲੰਪੀਅਨ ਸੰਜੀਵ ਕੁਮਾਰ, ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਅੱਜ ਓਡੀਸ਼ਾ ਨੇਵਲ ਟਾਟਾ ਹਾਈ ਪ੍ਰਫੋਰਮੈਂਸ ਸੈਂਟਰ ਭੁਬਨੇਸ਼ਵਰ ਬਨਾਮ ਪੀਆਈਐੱਸ ਸੁਰਜੀਤ ਹਾਕੀ ਅਕੈਡਮੀ ਜਲੰਧਰ- 12-00 ਵਜੇ ਤੇ ਸਪੋਰਟਸ ਹਾਸਟਲ ਹਾਕੀ ਟੀਮ ਲਖਨਊ ਬਨਾਮ ਪੀਆਈਐੱਸ ਮਾਲਵਾ ਹਾਕੀ ਅਕੈਡਮੀ ਲੁਧਿਆਣਾ- 2-00 ਵਜੇ ਹੋਵੇਗਾ।

Advertisement

Advertisement
Advertisement
Author Image

sukhwinder singh

View all posts

Advertisement