ਅਮਿਤਾਭ ਬੱਚਨ ਵੱਲੋਂ ਵਿਆਹ ਦੀ 50ਵੀਂ ਵਰ੍ਹੇਗੰਢ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ ਲਈ ਪ੍ਰਸ਼ੰਸਕਾਂ ਦਾ ਧੰਨਵਾਦ
05:36 PM Jun 04, 2023 IST
ਮੁੰਬਈ, 4 ਜੂਨ
Advertisement
ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਅਦਾਕਾਰਾ ਜਯਾ ਬੱਚਨ ਨਾਲ ਆਪਣੇ ਵਿਆਹ ਦੀ 50ਵੀਂ ਵਰ੍ਹੇਗੰਢ ਮੌਕੇ ਸ਼ੁਭਕਾਮਨਾਵਾਂ ਦੇਣ ਲਈ ਅੱਜ ਪ੍ਰਸ਼ੰਸਕਾਂ ਦਾ ਧੰਨਵਾਦ ਕੀਤਾ ਹੈ। ਅਮਿਤਾਭ ਨੇ 3 ਜੂਨ 1973 ਨੂੰ ਜਯਾ ਭਾਦੁੜੀ ਨਾਲ ਵਿਆਹ ਕੀਤਾ ਸੀ। ਉਨ੍ਹਾਂ ਦੇ ਦੋ ਬੱਚੇ ਸ਼ਵੇਤਾ ਬੱਚਨ ਅਤੇ ਅਭਿਸ਼ੇਕ ਬੱਚਨ ਹਨ। ਅਮਿਤਾਭ ਨੇ ਵਿਆਹ ਦੀ 50ਵੀਂ ਵਰ੍ਹੇਗੰਢ ਤੋਂ ਇਕ ਦਿਨ ਬਾਅਦ ਆਪਣੇ ਨਿੱਜੀ ਬਲਾਗ ਵਿੱਚ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਹੈ। ਅਮਿਤਾਭ ਤੇ ਜਯਾ ਦੀ ਜੋੜੀ ‘ਜ਼ੰਜੀਰ, ਸ਼ੋਅਲੇ, ਅਭਿਮਾਨ, ਮਿਲੀ, ਚੁਪਕੇ ਚੁਪਕੇ, ਸਿਲਸਿਲਾ ਤੇ ਕਭੀ ਖੁਸ਼ੀ ਕਭੀ ਗ਼ਮ ਸਣੇ ਕਈ ਫਿਲਮਾਂ ਵਿੱਚ ਇਕੱਠਿਆਂ ਨਜ਼ਰ ਆਈ ਹੈ। -ਪੀਟੀਆਈ
Advertisement
Advertisement