ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੁਲਤਾਰ ਸੰਧਵਾਂ ਵੱਲੋਂ ਕੋਟਕਪੂਰਾ ਵਿੱਚ ਧੰਨਵਾਦੀ ਦੌਰਾ

06:55 AM Jun 11, 2024 IST
ਕੋਟਕਪੂਰਾ ਹਲਕੇ ਦੇ ਵੋਟਰਾਂ ਦਾ ਧੰਨਵਾਦ ਕਰਦੇ ਹੋਏ ਸਪੀਕਰ ਕੁਲਤਾਰ ਸੰਧਵਾਂ।

ਨਿੱਜੀ ਪੱਤਰ ਪ੍ਰੇਰਕ
ਫ਼ਰੀਦਕੋਟ, 10 ਜੂਨ
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵੱਲੋਂ ਹਲਕਾ ਕੋਟਕਪੂਰਾ ਦੇ ਵੋਟਰਾਂ ਦਾ ਧੰਨਵਾਦ ਕੀਤਾ ਗਿਆ। ਜਿਨ੍ਹਾਂ ਵੱਲੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਨੂੰ ਵੋਟਾਂ ਪਾ ਕੇ ਹਲਕੇ ’ਚੋਂ ਲੀਡ ਦਿਵਾਈ ਗਈ ਹੈ। ਇਸ ਮੌਕੇ ਸਪੀਕਰ ਨੇ ਬੂਥ ਇੰਚਾਰਜਾਂ ਅਤੇ ਪੋਲਿੰਗ ਏਜੰਟਾਂ ਦਾ ਸਨਮਾਨ ਵੀ ਕੀਤਾ। ਕੋਠੇ ਥੇਹ ਵਿੱਚ ਸਪੀਕਰ ਨੇ ਆਮ ਆਦਮੀ ਪਾਰਟੀ ਦੇ ਮੋਹਰੀ ਆਗੂਆਂ ਸ਼ਰਨਜੀਤ ਸਿੰਘ ਅਟਵਾਲ, ਫੁਲਜੀਤ ਸਿੰਘ ਵਿਰਕ, ਸੁਖਮੰਦਰ ਸਿੰਘ, ਜਗਸੀਰ ਸਿੰਘ, ਲਖਵੀਰ ਸਿੰਘ, ਗੁਰਮੀਤ ਸਿੰਘ ਗੀਤਾ, ਜਸ਼ਨਪ੍ਰੀਤ ਸਿੰਘ ਅਤੇ ਬਲਵਿੰਦਰ ਸਿੰਘ ਦਾ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਤੋਂ ਇਲਾਵਾ ਪਿੰਡ ਚਹਿਲ, ਕਲੇਰ, ਵਾਰਡ ਨੰਬਰ 16, ਵਾਰਡ ਨੰਬਰ 25 ਦੇ ਵੋਟਰਾਂ ਨਾਲ ਮਿਲ ਕੇ ਉਹਨਾਂ ਦਾ ਧੰਨਵਾਦ ਕੀਤਾ ਗਿਆ। ਸਪੀਕਰ ਸੰਧਵਾਂ ਨੇ ਕਿਹਾ ਕਿ ਕੋਟਕਪੂਰਾ ਹਲਕੇ ’ਚੋਂ ‘ਆਪ’ ਉਮੀਦਵਾਰ ਨੂੰ ਲੀਡ ਦੁਆ ਕੇ ਲੋਕਾਂ ਨੇ ਜਿਹੜਾ ਮਾਣ ਬਖਸ਼ਿਆ ਹੈ, ਉਸ ਲਈ ਸਮੂਹ ਸੰਧਵਾਂ ਪਰਿਵਾਰ ਅਤੇ ਟੀਮ ਸੰਧਵਾਂ ਹਮੇਸ਼ਾ ਰਿਣੀ ਰਹਿਣਗੇ।

Advertisement

Advertisement
Advertisement