ਥਾਣੇਦਾਰ ਪਵਨ ਦਾ ਡੀਜੀਪੀ ਡਿਸਕ ਨਾਲ ਸਨਮਾਨ
07:48 AM Jan 30, 2025 IST
Advertisement
ਸੰਗਰੂਰ (ਨਿੱਜੀ ਪੱਤਰ ਪ੍ਰੇਰਕ):
Advertisement
ਜ਼ਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਾਹਲ ਵੱਲੋਂ ਡਿਊਟੀ ਤਨਦੇਹੀ ਅਤੇ ਇਮਾਨਦਾਰੀ ਨਾਲ ਕਰਨ ਸਦਕਾ ਜ਼ਿਲ੍ਹਾ ਟਰੈਫ਼ਿਕ ਪੁਲੀਸ ਦੇ ਇੰਚਾਰਜ ਥਾਣੇਦਾਰ ਪਵਨ ਕੁਮਾਰ, ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਅਤੇ ਪੀਐੱਚਜੀ ਮਨਜੀਤ ਸਿੰਘ ਦਾ ਡੀਜੀਪੀ ਡਿਸਕ ਨਾਲ ਸਨਮਾਨ ਕੀਤਾ ਗਿਆ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਟਰੈਫਿਕ ਪੁਲੀਸ ਦੇ ਵਿੰਗ ਦੀ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ ਅਤੇ ਖੁਦ ਇਨ੍ਹਾਂ ਪੁਲੀਸ ਕਰਮੀਆਂ ਦੇ ਡਿਸਕ ਲਗਾ ਕੇ ਸਨਮਾਨਿਤ ਕੀਤਾ ਗਿਆ।
Advertisement
Advertisement