ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥਾਈਲੈਂਡ: ਹੋਟਲ ’ਚ ਮ੍ਰਿਤ ਮਿਲੇ ਛੇ ਜਣਿਆਂ ਦੇ ਖੂਨ ’ਚੋਂ ਮਿਲਿਆ ਸਾਇਨਾਈਡ

07:12 AM Jul 18, 2024 IST

ਬੈਂਕਾਕ, 17 ਜੁਲਾਈ
ਬੈਂਕਾਕ ਦੇ ਇੱਕ ਹੋਟਲ ਵਿੱਚ ਸ਼ੱਕੀ ਹਾਲਤ ’ਚ ਮ੍ਰਿਤ ਮਿਲੇ ਛੇ ਜਣਿਆਂ ਦੀਆਂ ਲਾਸ਼ਾਂ ਦਾ ਪੋਸਟਮਾਰਟਮ ਕਰਨ ਵਾਲੇ ਡਾਕਟਰਾਂ ਨੇ ਅੱਜ ਉਨ੍ਹਾਂ ਦੇ ਖੂਨ ’ਚ ‘ਸਾਇਨਾਈਡ’ ਦੇ ਅੰਸ਼ ਮਿਲਣ ਦੀ ਪੁਸ਼ਟੀ ਕੀਤੀ ਹੈ। ਚੁਲਾਲੌਂਗਕੋਰਨ ਯੂਨੀਵਰਸਿਟੀ ਦੇ ਮੈਡੀਕਲ ਸਕੂਲ ’ਚ ਫੌਰੈਂਸਿਕ ਮੈਡੀਸਿਨ ਵਿਭਾਗ ਦੇ ਮੁਖੀ ਡਾ. ਕੋਰਨਕਿਆਟ ਵੌਂਗਪਾਇਸਰਨਸਿਨ ਨੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਜਾਂਚ ਦੌਰਾਨ ਲਾਸ਼ਾਂ ’ਤੇ ਕਿਸੇ ਤਰ੍ਹਾਂ ਦੀ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ ਜਿਸ ਤੋਂ ਇਸ ਅਨੁਮਾਨ ਦੀ ਪੁਸ਼ਟੀ ਹੁੰਦੀ ਹੈ ਕਿ ਉਨ੍ਹਾਂ ਨੂੰ ਜ਼ਹਿਰ ਦਿੱਤਾ ਗਿਆ ਹੈ। ਬੈਂਕਾਕ ਸਥਿਤ ‘ਗਰੈਂਡ ਹਯਾਤ ਇਰਾਵਨ’ ਹੋਟਲ ’ਚ ਬੀਤੇ ਦਿਨ ਛੇ ਲਾਸ਼ਾਂ ਮਿਲੀਆਂ ਸਨ। ਪੁਲੀਸ ਨੇ ਦੱਸਿਆ ਕਿ ਹੋਟਲ ਦੇ ਰਿਕਾਰਡ ਦੀ ਜਾਂਚ ਤੋਂ ਪਤਾ ਲੱਗਿਆ ਕਿ ਕਮਰੇ ’ਚ ਛੇ ਵਿਅਕਤੀਆਂ ਤੋਂ ਇਲਾਵਾ ਕੋਈ ਹੋਰ ਬਾਹਰੀ ਵਿਅਕਤੀ ਨਹੀਂ ਸੀ। -ਏਪੀ

Advertisement

Advertisement