ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਕਸਾਸ: ਹਨੂਮਾਨ ਦੀ 90 ਫੁੱਟ ਉੱਚੀ ਮੂਰਤੀ ਸਥਾਪਤ

07:15 AM Aug 23, 2024 IST

ਹਿਊਸਟਨ, 22 ਅਗਸਤ
ਹਿਊਸਟਨ ਨੇੜੇ ਭਗਵਾਨ ਹਨੂਮਾਨ ਦੀ 90 ਫੁੱਟ ਉੱਚੀ ਕਾਂਸੀ ਦੀ ਮੂਰਤੀ ਸਥਾਪਤ ਕੀਤੀ ਗਈ ਹੈ ਜੋ ਅਮਰੀਕੀ ਸੱਭਿਆਚਾਰ ਤੇ ਅਧਿਆਤਮਕ ਵੰਨ-ਸੁਵੰਨਤਾ ’ਚ ਨਵਾਂ ਮੀਲ ਪੱਥਰ ਹੈ। ਇਹ ਮੂਰਤੀ ਟੈਕਸਾਸ ’ਚ ਨਵੀਂ ਪਛਾਣ ਬਣ ਗਈ ਹੈ ਜੋ ਬਹੁਤ ਦੂਰੋਂ ਦਿਖਾਈ ਦਿੰਦੀ ਹੈ ਤੇ ਇਹ ਅਮਰੀਕਾ ਦੀ ਤੀਜੀ ਸਭ ਤੋਂ ਉੱਚੀ ਮੂਰਤੀ ਹੈ। ਪ੍ਰਬੰਧਕਾਂ ਨੇ ਦੱਸਿਆ ਕਿ ਇਸ ਮੂਰਤੀ ਦਾ ਨਾਂ ‘ਸਟੈਚੂ ਆਫ ਯੂਨੀਅਨ’ ਰੱਖਿਆ ਗਿਆ ਹੈ ਅਤੇ ਇਸ ਦੁਨੀਆ ਦੀਆਂ ਸਭ ਤੋਂ ਉੱਚੀਆਂ ਮੂਰਤੀਆਂ ’ਚੋਂ ਇੱਕ ਹੈ। ਇਸ ਦੀਆਂ ਕਈ ਹੋਰ ਵਿਸ਼ੇਸ਼ਤਾਵਾਂ ਵੀ ਹਨ। ਇਹ ਭਾਰਤ ਤੋਂ ਬਾਹਰ ਹਨੂਮਾਨ ਦੀ ਸਭ ਤੋਂ ਉੱਚੀ ਮੂਰਤੀ ਹੈ, ਟੈਕਸਾਸ ਦੀ ਸਭ ਤੋਂ ਉੱਚੀ ਤੇ ਅਮਰੀਕਾ ’ਚ ਤੀਜੀ ਸਭ ਤੋਂ ਉੱਚੀ ਮੂਰਤੀ ਹੈ ਅਤੇ ਇਸ ਤੋਂ ਉੱਚੀਆਂ ਮੂਰਤੀਆਂ ਸਿਰਫ਼ ਨਿਊਯਾਰਕ ’ਚ ਸਟੈਚੂ ਆਫ ਲਿਬਰਟੀ (151 ਫੁੱਟ) ਅਤੇ ਫਲੋਰਿਡਾ ਦੇ ਹੈਲੈਂਡੇਲ ਵਿਚ ਪੈਗਾਸਸ ਐਂਡ ਡਰੈਗਨ (110 ਫੁੱਟ) ਹੀ ਹਨ। ‘ਸਟੈਚੂ ਆਫ ਯੂਨੀਅਨ’ ਸ਼ੂਗਰ ਲੈਂਡ ਸਥਿਤ ਸ੍ਰੀ ਅਸ਼ਟਲਕਸ਼ਮੀ ਮੰਦਰ ’ਚ ਸਥਾਪਤ ਕੀਤੀ ਗਈ ਹੈ ਅਤੇ ਇਸ ਦਾ ਪ੍ਰਾਣ ਪ੍ਰਤਿਸ਼ਠਾ ਸਮਾਗਮ 15 ਤੋਂ 18 ਅਗਸਤ ਤੱਕ ਕਰਵਾਇਆ ਗਿਆ ਸੀ। ਇਸ ਮੂਰਤੀ ਦਾ ਨਾਂ ‘ਸਟੈਚੂ ਆਫ ਯੂਨੀਅਨ’ ਭਗਵਾਨ ਰਾਮ ਤੇ ਸੀਤਾ ਨੂੰ ਮੁੜ ਮਿਲਾਉਣ ’ਚ ਹਨੂਮਾਨ ਦੀ ਭੂਮਿਕਾ ਦੇ ਸਨਮਾਨ ਵਜੋਂ ਰੱਖਿਆ ਗਿਆ ਹੈ। -ਪੀਟੀਆਈ

Advertisement

Advertisement