ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਸਟ: ਰੈੱਡੀ ਦੇ ਪਹਿਲੇ ਸੈਂਕੜੇ ਸਦਕਾ ਭਾਰਤ ਦੀਆਂ ਉਮੀਦਾਂ ਕਾਇਮ

06:47 AM Dec 29, 2024 IST
ਸੈਂਕੜਾ ਪੂਰਾ ਕਰਨ ਮਗਰੋਂ ਖ਼ੁਸ਼ੀ ਮਨਾਉਂਦਾ ਹੋਇਆ ਭਾਰਤੀ ਬੱਲੇਬਾਜ਼ ਨਿਤੀਸ਼ ਕੁਮਾਰ ਰੈੱਡੀ। -ਫੋਟੋ: ਪੀਟੀਆਈ

ਮੈਲਬਰਨ, 28 ਦਸੰਬਰ
ਭਾਰਤੀ ਹਰਫਨਮੌਲਾ ਖਿਡਾਰੀ ਨਿਤੀਸ਼ ਕੁਮਾਰ ਰੈੱਡੀ ਨੇ ਅੱਜ ਇੱਥੇ ਚੌਥੇ ਕ੍ਰਿਕਟ ਟੈਸਟ ਦੇ ਤੀਜੇ ਦਿਨ ਆਪਣਾ ਪਹਿਲਾ ਸੈਂਕੜਾ ਲਗਾ ਕੇ ਆਸਟਰੇਲੀਆ ਦੀ ਜਿੱਤ ਦੀ ਉਮੀਦ ’ਤੇ ਪਾਣੀ ਫੇਰ ਦਿੱਤਾ ਹੈ। ਰੈੱਡੀ ਦੀਆਂ ਨਾਬਾਦ 105 ਦੌੜਾਂ ਦੀ ਮਦਦ ਨਾਲ ਭਾਰਤ ਨੇ ਤੀਜੇ ਦਿਨ ਦੀ ਖੇਡ ਖ਼ਤਮ ਹੋਣ ਤੱਕ ਨੌਂ ਵਿਕਟਾਂ ’ਤੇ 358 ਦੌੜਾਂ ਬਣਾ ਲਈਆਂ ਹਨ। ਭਾਰਤ ਹਾਲੇ ਵੀ ਆਸਟਰੇਲੀਆ ਦੇ ਪਹਿਲੀ ਪਾਰੀ ਦੇ 474 ਦੌੜਾਂ ਦੇ ਸਕੋਰ ਤੋਂ 116 ਦੌੜਾਂ ਪਿੱਛੇ ਹੈ।
ਨਿਤੀਸ਼ ਕੁਮਾਰ ਰੈੱਡੀ ਆਸਟਰੇਲੀਆ ਵਿੱਚ ਸੈਂਕੜਾ ਮਾਰਨ ਵਾਲਾ ਤੀਜਾ ਸਭ ਤੋਂ ਛੋਟੀ ਉਮਰ (21 ਸਾਲ 214 ਦਿਨ) ਦਾ ਭਾਰਤੀ ਬੱਲੇਬਾਜ਼ ਹੈ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਨੇ 18 ਸਾਲ 253 ਦਿਨ ਅਤੇ ਰਿਸ਼ਭ ਪੰਤ ਨੇ 21 ਸਾਲ 91 ਦਿਨ ਦੀ ਉਮਰ ਵਿੱਚ ਆਸਟਰੇਲੀਆ ’ਚ ਸੈਂਕੜਾ ਜੜਿਆ ਸੀ। ਉਹ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ ਸੈਂਕੜਾ ਮਾਰਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਹੈ। ਇਸੇ ਤਰ੍ਹਾਂ ਰੈੱਡੀ ਅਤੇ ਵਾਸ਼ਿੰਗਟਨ ਸੁੰਦਰ (50 ਦੌੜਾਂ) ਨੇ ਆਸਟਰੇਲੀਆ ਵਿੱਚ ਅੱਠਵੀਂ ਵਿਕਟ ਲਈ 127 ਦੌੜਾਂ ਦੀ ਦੂਜੀ ਸਭ ਤੋਂ ਵੱਡੀ ਭਾਈਵਾਲੀ ਕੀਤੀ। ਸਟੇਡੀਅਮ ਵਿੱਚ ਨਿਤੀਸ਼ ਦੇ ਪਿਤਾ ਮੁਥਯਾਲਾ ਰੈੱਡੀ ਵੀ ਮੌਜੂਦ ਸਨ। ਪੁੱਤ ਦੇ ਸੈਂਕੜੇ ਮਗਰੋਂ ਉਹ ਆਪਣੇ ਹੰਝੂ ਨਹੀਂ ਰੋਕ ਸਕੇ। ਭਾਰਤ ਨੇ ਪਹਿਲੇ ਸੈਸ਼ਨ ਵਿੱਚ 80 ਦੌੜਾਂ ਬਣਾਈਆਂ ਸਨ। ਰਵਿੰਦਰ ਜਡੇਜਾ (17 ਦੌੜਾਂ) ਅਤੇ ਰਿਸ਼ਭ ਪੰਤ (28) ਨੇ ਦਿਨ ਸ਼ੁਰੂਆਤ ਚੰਗੀ ਕੀਤੀ ਪਰ ਪੰਤ ਸਕਾਟ ਬੋਲੈਂਡ ਦੀ ਗੇਂਦ ’ਤੇ ਆਊਟ ਹੋ ਗਿਆ। ਇਸ ਤੋਂ ਬਾਅਦ ਜਡੇਜਾ ਨੇ ਵੀ ਆਪਣੀ ਵਿਕਟ ਗੁਆ ਦਿੱਤੀ। ਮਗਰੋਂ ਰੈੱਡੀ ਤੇ ਸੁੰਦਰ ਨੇ ਸ਼ਾਨਦਾਰ ਭਾਈਵਾਲੀ ਕੀਤੀ। -ਪੀਟੀਆਈ

Advertisement

ਮੈਲਬਰਨ ਕ੍ਰਿਕਟ ਗਰਾਊਂਡ (ਐੱਮਸੀਜੀ) ’ਚ ਸ਼ਨਿਚਰਵਾਰ ਨੂੰ ਆਸਟਰੇਲੀਆ ਖ਼ਿਲਾਫ਼ ਚੌਥੇ ਟੈਸਟ ਦੇ ਤੀਜੇ ਦਿਨ ਆਪਣਾ ਪਹਿਲਾ ਸੈਂਕੜਾ ਮਾਰਨ ਮਗਰੋਂ ਵਿਲੱਖਣ ਢੰਗ ਨਾਲ ਖ਼ੁਸ਼ੀ ਮਨਾਉਂਦਾ ਹੋਇਆ ਭਾਰਤੀ ਬੱਲੇਬਾਜ਼ ਨਿਤੀਸ਼ ਕੁਮਾਰ ਰੈੱਡੀ। ਉਹ ਆਸਟਰੇਲੀਆ ਵਿੱਚ ਸੈਂਕੜਾ ਮਾਰਨ ਵਾਲਾ ਸਭ ਤੋਂ ਛੋਟੀ ਉਮਰ ਦਾ ਤੀਜਾ ਅਤੇ ਅੱਠਵੇਂ ਨੰਬਰ ’ਤੇ ਬੱਲੇਬਾਜ਼ੀ ਕਰਦਿਆਂ ਸੈਂਕੜਾ ਜੜਨ ਵਾਲਾ ਪਹਿਲਾ ਭਾਰਤੀ ਬੱਲੇਬਾਜ਼ ਹੈ। -ਫੋਟੋ: ਏਐੱਨਆਈ

ਆਂਧਰਾ ਕ੍ਰਿਕਟ ਐਸੋਸੀਏਸ਼ਨ ਨੇ ਰੈੱਡੀ ਲਈ 25 ਲੱਖ ਰੁਪਏ ਦਾ ਇਨਾਮ ਐਲਾਨਿਆ

ਨਵੀਂ ਦਿੱਲੀ: ਆਂਧਰਾ ਕ੍ਰਿਕਟ ਐਸੋਸੀਏਸ਼ਨ (ਏਸੀਏ) ਨੇ ਅੱਜ ਮੈਲਬਰਨ ’ਚ ਆਸਟਰੇਲੀਆ ਖ਼ਿਲਾਫ਼ ਚੌਥੇ ਟੈਸਟ ਮੈਚ ਵਿੱਚ ਕਰੀਅਰ ਦਾ ਪਹਿਲਾ ਸੈਂਕੜਾ ਮਾਰਨ ਵਾਲੇ ਨੌਜਵਾਨ ਖਿਡਾਰੀ ਨਿਤੀਸ਼ ਰੈੱਡੀ ਲਈ 25 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਆਂਧਰਾ ਕ੍ਰਿਕਟ ਐਸੋਸੀਏਸ਼ਨ ਦੇ ਪ੍ਰਧਾਨ ਕੇਸੀਨੇਨੀ ਸ਼ਿਵਨਾਥ ਨੇ ਕਿਹਾ, ‘ਇਹ ਆਂਧਰਾ ਕ੍ਰਿਕਟ ਐਸੋਸੀਏਸ਼ਨ ਲਈ ਖੁਸ਼ੀ ਦਾ ਪਲ ਹੈ। ਐਸੋਸੀਏਸ਼ਨ ਇਸ ਪ੍ਰਾਪਤੀ ਲਈ ਨਿਤੀਸ਼ ਰੈੱਡੀ ਨੂੰ 25 ਲੱਖ ਰੁਪਏ ਦੀ ਇਨਾਮੀ ਰਾਸ਼ੀ ਦੇਵੇਗਾ।’ -ਪੀਟੀਆਈ

Advertisement
Advertisement