ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਸਟ ਦਰਜਾਬੰਦੀ: ਬੁਮਰਾਹ ਸਿਖ਼ਰ ’ਤੇ ਕਾਇਮ

05:49 AM Dec 26, 2024 IST

ਦੁਬਈ, 25 ਦਸੰਬਰ
ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਦੀ ਗੇਂਦਬਾਜ਼ਾਂ ਦੀ ਦਰਜਾਬੰਦੀ ਵਿੱਚ 904 ਰੇਟਿੰਗ ਅੰਕਾਂ ’ਤੇ ਪਹੁੰਚ ਕੇ ਸਪਿੰਨਰ ਰਵਿਚੰਦਰਨ ਅਸ਼ਿਵਨ ਦੇ ਭਾਰਤੀ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਬੁਮਰਾਹ ਨੇ ਆਸਟਰੇਲੀਆ ਖ਼ਿਲਾਫ਼ ਬ੍ਰਿਸਬਨ ਵਿੱਚ ਖੇਡੇ ਗਏ ਤੀਜੇ ਟੈਸਟ ਮੈਚ ਵਿੱਚ 94 ਦੌੜਾਂ ਦੇ ਕੇ ਨੌਂ ਵਿਕਟਾਂ ਲਈਆਂ ਸਨ, ਜਿਸ ਸਦਕਾ ਉਸ ਨੂੰ 14 ਰੇਟਿੰਗ ਅੰਕ ਮਿਲੇ। ਇਸ ਨਾਲ ਉਸ ਨੇ ਨਾ ਸਿਰਫ ਅਸ਼ਿਵਨ ਦੇ ਰਿਕਾਰਡ ਦੀ ਬਰਾਬਰੀ ਕੀਤੀ ਸਗੋਂ ਗੇਂਦਬਾਜ਼ਾਂ ਦੀ ਰੈਂਕਿੰਗ ਵਿੱਚ ਸਿਖਰ ’ਤੇ ਆਪਣੀ ਸਥਿਤੀ ਵੀ ਮਜ਼ਬੂਤ ਕਰ ਲਈ ਹੈ। ਬੁਮਰਾਹ ਕੋਲ ਹੁਣ ਆਸਟਰੇਲੀਆ ਖ਼ਿਲਾਫ਼ ਵੀਰਵਾਰ ਨੂੰ ਸ਼ੁਰੂ ਹੋਣ ਵਾਲੇ ਚੌਥੇ ਟੈਸਟ ਮੈਚ ਵਿੱਚ ਚੰਗਾ ਪ੍ਰਦਰਸ਼ਨ ਕਰਕੇ ਅਸ਼ਿਵਨ ਨੂੰ ਪਿੱਛੇ ਛੱਡ ਕੇ ਨਵਾਂ ਭਾਰਤੀ ਰਿਕਾਰਡ ਬਣਾਉਣ ਦਾ ਮੌਕਾ ਹੈ। ਅਸ਼ਿਵਨ ਨੇ ਦਸੰਬਰ 2016 ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਸੀ। ਇਸ ਆਫ ਸਪਿੰਨਰ ਨੇ ਹਾਲ ਹੀ ਵਿੱਚ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਹੈ। ਭਾਰਤੀ ਗੇਂਦਬਾਜ਼ ਤੋਂ ਬਾਅਦ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ (856) ਅਤੇ ਆਸਟਰੇਲੀਆ ਦੇ ਜੋਸ਼ ਹੇਜ਼ਲਵੁੱਡ (852) ਕ੍ਰਮਵਾਰ ਦੂਜੇ ਅਤੇ ਤੀਜੇ ਸਥਾਨ ’ਤੇ ਹਨ। ਭਾਰਤ ਖ਼ਿਲਾਫ਼ ਮੌਜੂਦਾ ਲੜੀ ’ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਾ ਆਸਟਰੇਲੀਆ ਦਾ ਬੱਲੇਬਾਜ਼ ਟਰੈਵਿਸ ਹੈੱਡ ਬੱਲੇਬਾਜ਼ਾਂ ਦੀ ਟੈਸਟ ਦਰਜਾਬੰਦੀ ਵਿੱਚ ਚੌਥੇ ਸਥਾਨ ’ਤੇ ਪਹੁੰਚ ਗਿਆ ਹੈ। -ਪੀਟੀਆਈ

Advertisement

Advertisement