ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਸਵਦੇਸ਼ੀ ਟੈਂਕ ‘ਜ਼ੋਰਾਵਰ’ ਦੀ ਪਰਖ

07:37 AM Jul 07, 2024 IST

ਨਵੀਂ ਦਿੱਲੀ

Advertisement

ਭਾਰਤ ਨੇ ਚੀਨ ਨਾਲ ਲੱਗਦੀ ਅਸਲ ਕੰਟਰੋਲ ਰੇਖਾ (ਐੱਲਓਸੀ) ’ਤੇ ਫੌਜ ਦੀਆਂ ਜੰਗੀ ਸਮਰੱਥਾਵਾਂ ਦੀ ਮਜ਼ਬੂਤੀ ਲਈ ਦੇਸ਼ ’ਚ ਹੀ ਬਣੇ ‘ਜ਼ੋਰਾਵਰ’ ਨਾਮੀ ਹਲਕੇ ਟੈਂਕ ਦੀ ਅਜ਼ਮਾਇਸ਼ ਸ਼ੁਰੂ ਕਰ ਦਿੱਤੀ ਹੈ। ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਅਤੇ ਲਾਰਸਨ ਐਂਡ ਟੁਬਰੋ (ਐੱਲਐਂਡਟੀ) ਡਿਫੈਂਸ ਵੱਲੋਂ 25 ਟਨ ਭਾਰ ਵਾਲੇ ਹਲਕੇ ਟੈਂਕ ਵਿਕਸਿਤ ਕੀਤੇ ਜਾ ਰਹੇ ਹਨ ਜਿਨ੍ਹਾਂ ਦੀ ਢੋਆ-ਢੁਆਈ ਹਵਾਈ ਆਵਾਜਾਈ ਰਾਹੀਂ ਕੀਤੀ ਜਾ ਸਕਦੀ ਹੈ ਅਤੇ ਇਨ੍ਹਾਂ ਨੂੰ ਵੱਡੇ ਪੈਮਾਨੇ ’ਤੇ ਚੀਨ ਨਾਲ ਲੱਗਦੀ ਸਰਹੱਦ ’ਤੇ ਤੇਜ਼ੀ ਨਾਲ ਤਾਇਨਾਤ ਕਰਨ ਲਈ ਡਿਜ਼ਾਈਨ ਕੀਤਾ ਗਿਆ ਹੈ। ਟੈਂਕ ਦੀ ਪਰਖ ਗੁਜਰਾਤ ਦੇ ਹਜ਼ੀਰਾ ਵਿੱਚ ਇੱਕ ਟਿਕਾਣੇ ’ਤੇ ਕੀਤੀ ਗਈ। ਫੌਜ ਨੇ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਹੋਈ ਝੜਪ ਮਗਰੋਂ ਆਪਣੀ ਲੜਾਕੂ ਸਮਰੱਥਾ ਵਧਾਉਣ ਲਈ ਕਈ ਕਦਮ ਚੁੱਕੇ ਹਨ। -ਪੀਟੀਆਈ

Advertisement
Advertisement