ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੈਸਟ: ਭਾਰਤ ਨੇ ਨਿਊਜ਼ੀਲੈਂਡ ਦੀ ਪਾਰੀ 235 ਦੌੜਾਂ ’ਤੇ ਸਮੇਟੀ

07:23 AM Nov 02, 2024 IST
ਰਵਿੰਦਰ ਜਡੇਜਾ ਵਿਕਟ ਲੈਣ ਮਗਰੋਂ ਸਾਥੀਆਂ ਨਾਲ ਖ਼ੁਸ਼ੀ ਮਨਾਉਂਦਾ ਹੋਇਆ। -ਫੋਟੋ: ਏਐੱਨਆਈ

ਮੁੰਬਈ, 1 ਨਵੰਬਰ
ਭਾਰਤ ਨੇ ਰਵਿੰਦਰ ਜਡੇਜਾ (ਪੰਜ ਵਿਕਟਾਂ) ਅਤੇ ਵਾਸ਼ਿੰਗਟਨ ਸੁੰਦਰ (ਚਾਰ ਵਿਕਟਾਂ) ਦੀ ਬਦੌਲਤ ਅੱਜ ਤੀਜੇ ਅਤੇ ਆਖਰੀ ਟੈਸਟ ਮੈਚ ਦੇ ਪਹਿਲੇ ਦਿਨ ਨਿਊਜ਼ੀਲੈਂਡ ਨੂੰ 235 ਦੌੜਾਂ ’ਤੇ ਸਮੇਟ ਕੇ ਚੰਗੀ ਸ਼ੁਰੂਆਤ ਕੀਤੀ ਪਰ ਟੀਮ ਦੇ ਬੱਲੇਬਾਜ਼ਾਂ ਨੇ ਆਖਰੀ 20 ਮਿੰਟਾਂ ਵਿੱਚ ਲੈਅ ਗੁਆ ਦਿੱਤੀ, ਜਿਸ ਕਾਰਨ ਸਟੰਪ ਤੱਕ ਪਹਿਲੀ ਪਾਰੀ ਵਿੱਚ ਉਸ ਦਾ ਸਕੋਰ ਚਾਰ ਵਿਕਟਾਂ ’ਤੇ 86 ਦੌੜਾਂ ਹੋ ਗਿਆ। ਭਾਰਤ ਦੇ ਯਸ਼ਸਵੀ ਜੈਸਵਾਲ (30), ਕਪਤਾਨ ਰੋਹਿਤ ਸ਼ਰਮਾ (18), ਵਿਰਾਟ ਕੋਹਲੀ (4) ਅਤੇ ਮੁਹੰਮਦ ਸਿਰਾਜ (0) ਆਊਟ ਹੋ ਚੁੱਕੇ ਹਨ ਅਤੇ ਸਟੰਪ ਤੱਕ ਸ਼ੁਭਮਨ ਗਿੱਲ (ਨਾਬਾਦ 31) ਅਤੇ ਰਿਸ਼ਭ ਪੰਤ (ਨਾਬਾਦ 1) ਪਿੱਚ ’ਤੇ ਮੌਜੂਦ ਸਨ।
ਇਸ ਤੋਂ ਪਹਿਲਾਂ ਰਵਿੰਦਰ ਜਡੇਜਾ ਅਤੇ ਵਾਸ਼ਿੰਗਟਨ ਸੁੰਦਰ ਨੇ ਮਿਲ ਕੇ 9 ਵਿਕਟਾਂ ਲਈਆਂ, ਜਿਸ ਦੀ ਮਦਦ ਨਾਲ ਭਾਰਤ ਨੇ ਨਿਊਜ਼ੀਲੈਂਡ ਦੀ ਪਾਰੀ 235 ਦੌੜਾਂ ’ਤੇ ਸਮੇਟ ਦਿੱਤੀ। ਖੱਬੇ ਹੱਥ ਦੇ ਸਪਿੰਨਰ ਜਡੇਜਾ ਨੇ 65 ਦੌੜਾਂ ਦੇ ਕੇ ਪੰਜ ਜਦਕਿ ਆਫ ਸਪਿੰਨਰ ਸੁੰਦਰ ਨੇ 81 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਇਸ ਤੋਂ ਇਲਾਵਾ ਇੱਕ ਵਿਕਟ ਤੇਜ਼ ਗੇਂਦਬਾਜ਼ ਆਕਾਸ਼ਦੀਪ ਨੇ ਲਈ। ਭਾਰਤ ਦੀ ਬੱਲੇਬਾਜ਼ੀ ਕਮਜ਼ੋਰ ਕੜੀ ਰਹੀ ਅਤੇ ਟੀਮ ਨੇ ਅੱਠ ਗੇਂਦਾਂ ਵਿੱਚ ਤਿੰਨ ਵਿਕਟਾਂ ਗੁਆ ਦਿੱਤੀਆਂ।
ਟੈਸਟ ਮੈਚਾਂ ਵਿੱਚ 14ਵੀਂ ਵਾਰ ਪੰਜ ਜਾਂ ਇਸ ਤੋਂ ਵੱਧ ਵਿਕਟਾਂ ਲੈਣ ਨਾਲ ਜਡੇਜਾ ਨੇ ਆਪਣੇ ਸਾਬਕਾ ਸਾਥੀ ਤੇਜ਼ ਗੇਂਦਬਾਜ਼ ਜ਼ਹੀਰ ਖਾਨ ਅਤੇ ਇਸ਼ਾਂਤ ਸ਼ਰਮਾ ਨੂੰ ਪਛਾੜ ਦਿੱਤਾ ਅਤੇ ਇਸ ਵੰਨਗੀ ਵਿੱਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿੱਚ ਪੰਜਵੇਂ ਸਥਾਨ ’ਤੇ ਪਹੁੰਚ ਗਿਆ। ਜਡੇਜਾ ਹੁਣ ਤੱਕ 314 ਵਿਕਟਾਂ ਲੈ ਕੇ ਹਰਭਜਨ ਸਿੰਘ (417 ਵਿਕਟਾਂ) ਤੋਂ ਪਿੱਛੇ ਹੈ।
ਸਵੇਰ ਦੇ ਸੈਸ਼ਨ ਵਿੱਚ ਆਕਾਸ਼ਦੀਪ ਨੇ ਇੱਕ ਤੇ ਸੁੰਦਰ ਨੇ ਦੋ ਵਿਕਟਾਂ ਲਈਆਂ ਪਰ ਲੰਚ ਤੋਂ ਬਾਅਦ ਨਿਊਜ਼ੀਲੈਂਡ ਨੇ ਸ਼ਾਨਦਾਰ ਵਾਪਸੀ ਕੀਤੀ। ਵਿਲ ਯੰਗ (71) ਅਤੇ ਡੈਰੇਲ ਮਿਸ਼ੇਲ (82) ਨੇ ਸਪਿੰਨਰਾਂ ਨੂੰ ਆਸਾਨੀ ਨਾਲ ਖੇਡਿਆ ਅਤੇ ਲਗਾਤਾਰ ਸਵੀਪ ਅਤੇ ਰਿਵਰਸ ਸਵੀਪ ਲਾਏ। ਤੇਜ਼ ਗਰਮੀ ਅਤੇ ਹੁੰਮਸ ਵਿਚਾਲੇ ਯੰਗ ਦੀ ਇਕਾਗਰਤਾ ਟੁੱਟੀ ਅਤੇ ਜਡੇਜਾ ਨੇ ਉਸ ਦੀ ਵਿਕਟ ਲੈ ਲਈ। ਇਸ ਮਗਰੋਂ ਇੱਕ ਤੋਂ ਬਾਅਦ ਇੱਕ ਵਿਕਟ ਲੈ ਕੇ ਭਾਰਤ ਨੇ ਨਿਊਜ਼ੀਲੈਂਡ ਦੀ ਪਾਰੀ 235 ਦੌੜਾਂ ’ਤੇ ਸਮੇਟ ਦਿੱਤੀ। -ਪੀਟੀਆਈ

Advertisement

Advertisement