ਟੈਸਟ ਕ੍ਰਿਕਟ: ਸ਼ਾਹੀਨ ਅਫਰੀਦੀ ਦਾ ਭਵਿੱਖ ਖਤਰੇ ’ਚ
06:23 AM Jan 13, 2025 IST
Advertisement
ਕਰਾਚੀ: ਪਾਕਿਸਤਾਨ ਦੇ ਮੁੱਖ ਤੇਜ਼ ਗੇਂਦਬਾਜ਼ ਸ਼ਾਹੀਨ ਸ਼ਾਹ ਅਫਰੀਦੀ ਨੂੰ ਘਰੇਲੂ ਮੈਦਾਨ ’ਤੇ ਵੈਸਟਇੰਡੀਜ਼ ਖ਼ਿਲਾਫ਼ ਹੋਣ ਵਾਲੀ ਦੋ ਟੈਸਟ ਮੈਚਾਂ ਦੀ ਲੜੀ ਲਈ ਟੀਮ ਵਿੱਚ ਚੁਣਿਆ ਨਹੀਂ ਗਿਆ, ਜਿਸ ਕਾਰਨ ਟੈਸਟ ਕ੍ਰਿਕਟ ਵਿੱਚ ਉਸ ਦਾ ਭਵਿੱਖ ਖ਼ਤਰੇ ਵਿੱਚ ਨਜ਼ਰ ਆ ਰਿਹਾ ਹੈ। ਪਾਕਿਸਤਾਨ ਦੇ ਆਖਰੀ 12 ਟੈਸਟਾਂ ਵਿੱਚੋਂ ਅੱਠ ’ਚੋਂ ਸ਼ਾਹੀਨ ਨੂੰ ਟੀਮ ਵਿੱਚ ਸ਼ਾਮਲ ਨਹੀਂ ਕੀਤਾ ਗਿਆ। ਉਸ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਦੋ ਮੈਚਾਂ ਦੀ ਲੜੀ ਲਈ ਵੀ ਟੀਮ ’ਚ ਨਹੀਂ ਚੁਣਿਆ ਗਿਆ ਸੀ। ਚੋਣਕਾਰਾਂ ਨੇ ਉਦੋਂ ਸਪੱਸ਼ਟ ਕੀਤਾ ਸੀ ਕਿ ਉਹ ਚਾਹੁੰਦੇ ਹਨ ਕਿ 19 ਫਰਵਰੀ ਤੋਂ ਸ਼ੁਰੂ ਹੋਣ ਵਾਲੀ ਆਈਸੀਸੀ ਚੈਂਪੀਅਨਜ਼ ਟਰਾਫੀ ਲਈ ਉਹ ਤਿਆਰ ਰਹੇ। -ਪੀਟੀਆਈ
Advertisement
Advertisement
Advertisement