For the best experience, open
https://m.punjabitribuneonline.com
on your mobile browser.
Advertisement

Tesla:ਟੈਸਲਾ ਵੱਲੋਂ ਈਵੀ ਮਾਰਕੀਟ ਵਿੱਚ ਦਾਖਲ ਹੋਣ ਦਾ ਸੰਕੇਤ, ਭਾਰਤ ਵਿੱਚ ਭਰਤੀ ਸ਼ੁਰੂ ਕੀਤੀ

11:20 AM Feb 18, 2025 IST
tesla ਟੈਸਲਾ ਵੱਲੋਂ ਈਵੀ ਮਾਰਕੀਟ ਵਿੱਚ ਦਾਖਲ ਹੋਣ ਦਾ ਸੰਕੇਤ  ਭਾਰਤ ਵਿੱਚ ਭਰਤੀ ਸ਼ੁਰੂ ਕੀਤੀ
Advertisement

ਨਵੀਂ ਦਿੱਲੀ, 18 ਫਰਵਰੀ

Advertisement

ਅਮਰੀਕੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਨੇ ਭਾਰਤ ਵਿੱਚ ਵਪਾਰਕ ਸੰਚਾਲਨ ਵਿਸ਼ਲੇਸ਼ਕ ਅਤੇ ਗਾਹਕ ਸਹਾਇਤਾ ਮਾਹਿਰ ਸਮੇਤ ਵੱਖ-ਵੱਖ ਭੂਮਿਕਾਵਾਂ ਲਈ ਭਰਤੀਆਂ ਸ਼ੁਰੂ ਕੀਤੀਆਂ ਹਨ। ਕੰਪਨੀ ਦੀ ਵੈੱਬਸਾਈਟ ’ਤੇ ਪੋਸਟਾਂ ਦੇ ਅਨੁਸਾਰ ਅਸਾਮੀਆਂ ਮੁੰਬਈ ਉਪਨਗਰ ਖੇਤਰ ਲਈ ਹਨ। ਇਹਨਾਂ ਭੂਮਿਕਾਵਾਂ ਵਿੱਚ ਸੇਵਾ ਸਲਾਹਕਾਰ, ਪਾਰਟਸ ਸਲਾਹਕਾਰ ਕਈ ਅਹੁਦੇ ਸ਼ਾਮਲ ਹਨ। ਕੀ ਇਹ ਭਰਤੀਆਂ ਭਾਰਤੀ ਬਾਜ਼ਾਰ ਵਿੱਚ ਸ਼ਾਮਲ ਹੋਣ ਦੀ ਕੰਪਨੀ ਦੀਆਂ ਯੋਜਨਾਵਾਂ ਦਾ ਹਿੱਸਾ ਹਨ ਅਤੇ ਭਾਰਤ ਵਿੱਚ ਵਿਕਰੀ ਸ਼ੁਰੂ ਕਰਨ ਲਈ ਸੰਭਾਵਿਤ ਸਮਾਂ-ਸੀਮਾ ਬਾਰੇ ਇਕ ਈਮੇਲ ਕੀਤੇ ਗਏ ਸਵਾਲ ਦਾ ਜਵਾਬ ਕੰਪਨੀ ਵੱਲੋਂ ਨਹੀਂ ਮਿਲਿਆ।

Advertisement

ਭਾਰਤ ਵਿੱਚ ਟੈਸਲਾ ਵੱਲੋਂ ਨਿਯੁਕਤੀ ਕੰਪਨੀ ਦੇ ਸੰਸਥਾਪਕ ਅਤੇ ਅਮਰੀਕੀ ਤਕਨੀਕੀ ਅਰਬਪਤੀ ਐਲਨ ਮਸਕ ਦੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹਾਲ ਹੀ ਵਿੱਚ ਅਮਰੀਕਾ ਦੇ ਦੌਰੇ ਦੌਰਾਨ ਹੋਈ ਮੀਟਿੰਗ ਤੋਂ ਬਾਅਦ ਸਾਹਮਣੇ ਆਈ ਹੈ। ਭਾਰਤੀ ਬਾਜ਼ਾਰ ’ਚ ਟੈਸਲਾ ਦੀ ਸੰਭਾਵਿਤ ਐਂਟਰੀ ਦਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਪ੍ਰੈਲ ਵਿੱਚ ਕੰਪਨੀ ਦੇ ਸੰਸਥਾਪਕ ਅਤੇ ਅਮਰੀਕੀ ਅਰਬਪਤੀ ਐਲਨ ਮਸਕ ਨੇ ਜ਼ਿੰਮੇਵਾਰੀਆਂ ਦਾ ਹਵਾਲਾ ਦਿੰਦੇ ਹੋਏ ਆਖਰੀ ਸਮੇਂ ’ਤੇ ਆਪਣੀ ਪ੍ਰਸਤਾਵਿਤ ਦੀ ਭਾਰਤ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਸੀ, ਪਰ ਪ੍ਰਸਤਾਵਿਤ ਦੌਰੇ ਨੇ ਭਾਰਤ ਵਿੱਚ ਟੈਸਲਾ ਇਲੈਕਟ੍ਰਿਕ ਕਾਰਾਂ ਦੀ ਵਿਕਰੀ ਲਈ ਅੱਗੇ ਵਧਣ ਲਈ ਯੋਜਨਾਵਾਂ ਦੀ ਘੋਸ਼ਣਾ ਕਰਨ ਲਈ ਮਸਕ ਦੀਆਂ ਉਮੀਦਾਂ ਨੂੰ ਵਧਾ ਦਿੱਤਾ ਸੀ।

ਮਸਕ ਨੇ 2022 ਵਿੱਚ ਕਿਹਾ ਸੀ ਕਿ ਟੈਸਲਾ ਆਪਣੇ ਉਤਪਾਦ ਉਦੋਂ ਤੱਕ ਨਹੀਂ ਬਣਾਏਗੀ ਜਦੋਂ ਤੱਕ ਇਸਨੂੰ ਦੇਸ਼ ਵਿੱਚ ਪਹਿਲਾਂ ਆਪਣੀਆਂ ਕਾਰਾਂ ਵੇਚਣ ਅਤੇ ਸੇਵਾਵਾਂ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਸੀ, ‘‘ਟੈਸਲਾ ਭਾਰਤ ਵਿੱਚ ਆਪਣੀਆਂ ਗੱਡੀਆਂ ਲਾਂਚ ਕਰਨਾ ਚਾਹੁੰਦੀ ਹੈ ਪਰ ਦਰਾਮਦ ਡਿਊਟੀ ਕਿਸੇ ਵੀ ਵੱਡੇ ਦੇਸ਼ ਨਾਲੋਂ ਦੁਨੀਆ ਵਿੱਚ ਸਭ ਤੋਂ ਵੱਧ ਹੈ।’’ -ਪੀਟੀਆਈ

Advertisement
Tags :
Author Image

Puneet Sharma

View all posts

Advertisement