ਰੂਸ ਦੇ ਦਾਗ਼ਿਸਤਾਨ ’ਚ ਅਤਿਵਾਦੀਆਂ ਨੇ 15 ਤੋਂ ਵੱਧ ਪੁਲੀਸ ਮੁਲਾਜ਼ਮਾਂ ਤੇ ਕਈ ਨਾਗਰਿਕਾਂ ਦੀ ਹੱਤਿਆ ਕੀਤੀ
11:50 AM Jun 24, 2024 IST
Advertisement
ਮਾਸਕੋ, 24 ਜੂਨ
ਰੂਸ ਦੇ ਦੱਖਣੀ ਦਾਗ਼ਿਸਤਾਨ ਖੇਤਰ ਵਿੱਚ ਹਥਿਆਰਬੰਦ ਅਤਿਵਾਦੀਆਂ ਨੇ 15 ਤੋਂ ਵੱਧ ਪੁਲੀਸ ਮੁਲਾਜ਼ਮਾਂ, ਪਾਦਰੀ ਤੇ ਕਈ ਨਾਗਰਿਕਾਂ ਦੀ ਹੱਤਿਆ ਕਰ ਦਿੱਤੀ। ਦਾਗ਼ਿਸਤਾਨ ਦੇ ਗਵਰਨਰ ਸਰਗੇਈ ਮੇਲੀਕੋਵ ਨੇ ਅੱਜ ਤੜਕੇ ਵੀਡੀਓ ਬਿਆਨ ਵਿੱਚ ਕਿਹਾ ਕਿ ਬੰਦੂਕਧਾਰੀਆਂ ਨੇ ਦੋ ਆਰਥੋਡਾਕਸ ਗਿਰਜਾਘਰਾਂ, ਯਾਹੂਦੀ ਪੂਜਾ ਸਥਾਨ ਤੇ ਪੁਲੀਸ ਚੌਕੀ 'ਤੇ ਗੋਲੀਬਾਰੀ ਕੀਤੀ। ਰੂਸ ਦੀ ਕੌਮੀ ਅਤਿਵਾਦ ਵਿਰੋਧੀ ਕਮੇਟੀ ਨੇ ਕਿਹਾ ਕਿ ਇਹ ਹਮਲੇ ਹਥਿਆਰਬੰਦ ਕੱਟੜਵਾਦ ਦੇ ਇਤਿਹਾਸ ਵਾਲੇ ਮੁਸਲਿਮ ਬਹੁਗਿਣਤੀ ਖੇਤਰ ਵਿੱਚ ਹੋਏ ਹਨ।
Advertisement
Advertisement
Advertisement