ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਡਰੋਨਾਂ ਤੇ ਹੈਲੀਕਾਪਟਰਾਂ ਰਾਹੀਂ ਅਤਿਵਾਦੀਆਂ ਦੀ ਕੀਤੀ ਜਾ ਰਹੀ ਹੈ ਭਾਲ

07:03 AM Jul 18, 2024 IST
ਡੋਡਾ ਵਿੱਚ ਮੁਕਾਬਲੇ ਵਾਲੀ ਥਾਂ ਨੇੜੇ ਨਿਗਰਾਨੀ ਕਰਦੇ ਹੋਏ ਪੇਂਡੂ ਸੁਰੱਖਿਆ ਗਾਰਡ। -ਫੋਟੋ: ਪੀਟੀਆਈ

ਜੰਮੂ, 17 ਜੁਲਾਈ
ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਜੰਗਲੀ ਇਲਾਕੇ ’ਚ ਸੁਰੱਖਿਆ ਬਲਾਂ ਵੱਲੋਂ ਅਤਿਵਾਦੀਆਂ ਦੀ ਪੂਰੇ ਜ਼ੋਰ-ਸ਼ੋਰ ਨਾਲ ਭਾਲ ਕੀਤੀ ਜਾ ਰਹੀ ਹੈ। ਸੁਰੱਖਿਆ ਬਲਾਂ ਅਤੇ ਅਤਿਵਾਦੀਆਂ ਵਿਚਕਾਰ ਚਾਰ ਘੰਟਿਆਂ ਦੇ ਵਕਫ਼ੇ ਅੰਦਰ ਦੋ ਵਾਰ ਗੋਲੀਬਾਰੀ ਵੀ ਹੋਈ। ਵਿਲੇਜ ਡਿਫੈਂਸ ਗਾਰਡਜ਼ ਨੇ ਦੇਸਾ ਇਲਾਕੇ ਦੇ ਪਿੰਡ ਮੇਲਨ ਦੇ ਬਾਹਰ ਸ਼ੱਕੀ ਹਲਚਲ ਦੇਖਣ ਮਗਰੋਂ ਗੋਲੀਆਂ ਚਲਾਈਆਂ ਜਦਕਿ ਗੰਡੋਹ ਇਲਾਕੇ ’ਚੋਂ ਦੋ ਗੋਲੇ ਬਰਾਮਦ ਹੋਏ। ਅਧਿਕਾਰੀਆਂ ਨੇ ਕਿਹਾ ਕਿ ਸੰਘਣੇ ਜੰਗਲ ਅਤੇ ਖ਼ਰਾਬ ਮੌਸਮ ਦੇ ਬਾਵਜੂਦ ਸੁੁਰੱਖਿਆ ਬਲ ਅਤਿਵਾਦੀਆਂ ਦਾ ਪਤਾ ਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਫੌਜ, ਪੈਰਾ ਕਮਾਂਡੋਜ਼ ਅਤੇ ਡਰੋਨਾਂ ਤੇ ਹੈਲੀਕਾਪਟਰਾਂ ਰਾਹੀਂ ਇਲਾਕੇ ’ਚ ਅਤਿਵਾਦੀਆਂ ਦੀ ਭਾਲ ਕੀਤੀ ਜਾ ਰਹੀ ਹੈ ਜੋ ਸਰਹੱਦ ਪਾਰ ਕਰਕੇ ਇਥੇ ਆਏ ਹਨ ਅਤੇ ਜੰਗਲੀ ਇਲਾਕੇ ’ਚ ਛੁਪੇ ਹੋਏ ਹਨ। ਦੇਸਾ ਜੰਗਲੀ ਇਲਾਕੇ ’ਚ ਅਪਰੇਸ਼ਨ ਦੌਰਾਨ ਸੁਰੱਖਿਆ ਬਲਾਂ ਦਾ ਮੰਗਲਵਾਰ ਰਾਤ ਪੌਣੇ 11 ਵਜੇ ਕਾਲਾਂ ਭਾਟਾ ਅਤੇ ਫਿਰ ਅੱਧੀ ਰਾਤ ਤੋਂ ਬਾਅਦ 2 ਵਜੇ ਪੰਚਨ ਭਾਟਾ ਨੇੜੇ ਅਤਿਵਾਦੀਆਂ ਨਾਲ ਟਾਕਰਾ ਹੋਇਆ ਸੀ। ਗੋਲੀਬਾਰੀ ਦੌਰਾਨ ਕਿਸੇ ਜਾਨੀ ਨੁਕਸਾਨ ਦੀ ਕੋਈ ਰਿਪੋਰਟ ਨਹੀਂ ਹੈ। ਅਧਿਕਾਰੀਆਂ ਨੇ ਕਿਹਾ ਕਿ ਹਨੇਰੇ ਅਤੇ ਸੰਘਣੇ ਜੰਗਲ ਦਾ ਲਾਹਾ ਲੈਂਦਿਆਂ ਅਤਿਵਾਦੀ ਬਚ ਕੇ ਨਿਕਲ ਗਏ। ਡੋਡਾ ਜ਼ਿਲ੍ਹੇ ਦੇ ਗੰਡੋਹ ’ਚ ਸਿਨੂ ਜੰਗਲੀ ਇਲਾਕੇ ’ਚ ਤਲਾਸ਼ੀ ਦੌਰਾਨ ਦੋ ਗੋਲੇ ਬਰਾਮਦ ਹੋਏ ਹਨ। ਸਿਨੂ ’ਚ 26 ਜੂਨ ਨੂੰ ਮੁਕਾਬਲੇ ਦੌਰਾਨ ਤਿੰਨ ਵਿਦੇਸ਼ੀ ਦਹਿਸ਼ਤਗਰਦ ਮਾਰੇ ਗਏ ਸਨ। ਫੌਜ ਨੇ ਮੰਗਲਵਾਰ ਨੂੰ ਇਕ ਬਿਆਨ ’ਚ ਕਿਹਾ ਸੀ ਕਿ ਉੱਤਰੀ ਕਮਾਂਡ ਦੀਆਂ ਸਾਰੀਆਂ ਇਕਾਈਆਂ ਜੰਮੂ ਕਸ਼ਮੀਰ ’ਚ ਅਤਿਵਾਦ ਖ਼ਤਮ ਕਰਨ ਲਈ ਵਚਨਬੱਧ ਹਨ। ਉਧਰ ਪਿੰਡਾਂ ’ਚ ਤਾਇਨਾਤ ਵਿਸ਼ੇਸ਼ ਗਾਰਡ ਵੀ ਚੌਕਸ ਹਨ। ਪਾਕਿਸਤਾਨ ਆਧਾਰਿਤ ਪਾਬੰਦੀਸ਼ੁਦਾ ਜੈਸ਼-ਏ-ਮੁਹੰਮਦ ਨਾਲ ਜੁੜੇ ਅਤਿਵਾਦੀਆਂ ਦੀ ਭਾਲ ’ਚ ਗਾਈ ਅਤੇ ਬਾਂਦਾ ਇਲਾਕਿਆਂ ’ਚ ਗਸ਼ਤ ਕਰ ਰਹੇ ਲੋਕਾਂ ਨੇ ਕਿਹਾ ਕਿ ਉਹ 14 ਘੰਟਿਆਂ ਤੋਂ ਸੁੱਤੇ ਨਹੀਂ ਹਨ। ਉਨ੍ਹਾਂ ਅਤਿ ਆਧੁਨਿਕ ਹਥਿਆਰਾਂ ਦੀ ਮੰਗ ਕਰਦਿਆਂ ਕਿਹਾ ਕਿ ਅਤਿਵਾਦੀਆਂ ਨੂੰ ਬਚ ਕੇ ਨਹੀਂ ਜਾਣ ਦਿੱਤਾ ਜਾਵੇਗਾ। -ਪੀਟੀਆਈ

Advertisement

Advertisement