ਪਾਕਿਸਤਾਨ ’ਚ ਬੈਠੇ ਅਤਿਵਾਦੀ ਨੇ ਕਰਵਾਈ ਵਿਸ਼ਵ ਹਿੰਦੂ ਪਰਿਸ਼ਦ ਨੇਤਾ ਬੱਗਾ ਦੀ ਹੱਤਿਆ, 2 ਮੁਲਜ਼ਮ ਗ੍ਰਿਫ਼ਤਾਰ
05:39 PM Apr 16, 2024 IST
Advertisement
ਜਗਮੋਹਨ ਸਿੰਘ ਘਨੌਲੀ
ਰੂਪਨਗਰ, 16 ਅਪਰੈਲ
ਨੰਗਲ ਵਿੱਚ ਵਿਸ਼ਵ ਹਿੰਦੂ ਪਰਿਸ਼ਦ ਦੇ ਆਗੂ ਦੀ ਹੱਤਿਆ ਦਾ ਮਾਸਟਰਮਾਈਂਡ ਪਾਕਿਸਤਾਨ ਦਾ ਅਤਿਵਾਦੀ ਹੈ। ਰੂਪਨਗਰ ਪੁਲੀਸ ਨੇ ਪੁਲੀਸ ਸਟੇਟ ਸਪੈਸ਼ਲ ਅਪਰੇਸ਼ਨ ਸੈੱਲ ਦੀ ਮਦਦ ਨਾਲ ਵਿਸ਼ਵ ਹਿੰਦੂ ਪਰਿਸ਼ਦ ਦੇ ਸ਼ਹਿਰੀ ਪ੍ਰਧਾਨ ਵਿਕਾਸ ਪ੍ਰਭਾਕਰ ਬੱਗਾ ਦੇ ਕਤਲ ਕੇਸ ਨੂੰ ਤਿੰਨ ਦਿਨਾਂ ਵਿੱਚ ਸੁਲਝਾਉਣ ਦਾ ਦਾਅਵਾ ਕੀਤਾ ਹੈ ਅਤੇ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਹਥਿਆਰਾਂ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾਂ ਵਿੱਚੋਂ ਮਨਦੀਪ ਕੁਮਾਰ ਉਰਫ਼ ਮੰਗੀ ਅਤੇ ਸੁਰਿੰਦਰ ਕੁਮਾਰ ਉਰਫ਼ ਰਿੱਕਾ ਨੂੰ ਦੋ 32 ਬੋਰ ਪਿਸਤੌਲ ਅਤੇ 16 ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ।ਉਨ੍ਹਾਂ ਕੋਲੋਂ ਅਪਰਾਧ ਵਿੱਚ ਵਰਤੀ ਗਈ ਟੀਵੀਐੱਸ ਜੁਪੀਟਰ ਸਕੂਟੀ ਵੀ ਬਰਾਮਦ ਕੀਤੀ ਗਈ ਹੈ। ਮਲਜ਼ਮ ਅਤਿਵਾਦੀਆਂ ਨਾਲ ਜੁੜੇ ਹੋਏ ਹਨ ਅਤੇ ਉਨ੍ਹਾਂ ਨੂੰ ਪੁਰਤਗਾਲ ਅਤੇ ਹੋਰ ਵਿਦੇਸ਼ੀ ਥਾਵਾਂ ਤੋਂ ਚਲਾਇਆ ਜਾ ਰਿਹਾ ਸੀ।
Advertisement
Advertisement
Advertisement