For the best experience, open
https://m.punjabitribuneonline.com
on your mobile browser.
Advertisement

ਖਾਲਿਸਤਾਨੀ ਕਮਾਂਡੋ ਫੋਰਸ ਦਾ ਅਤਿਵਾਦੀ ਪਰਮਿੰਦਰ ਰਾਣਾ ਗ੍ਰਿਫ਼ਤਾਰ

08:37 AM Apr 15, 2024 IST
ਖਾਲਿਸਤਾਨੀ ਕਮਾਂਡੋ ਫੋਰਸ ਦਾ ਅਤਿਵਾਦੀ ਪਰਮਿੰਦਰ ਰਾਣਾ ਗ੍ਰਿਫ਼ਤਾਰ
Advertisement

ਪੱਤਰ ਪ੍ਰੇਰਕ
ਜਲੰਧਰ, 14 ਅਪਰੈਲ
ਅਤਿਵਾਦ ਦੇ ਦੌਰ ’ਚ ਸਰਗਰਮ ਰਹੇ ਪਰਮਿੰਦਰ ਸਿੰਘ ਰਾਣਾ ਨੂੰ 36 ਸਾਲਾਂ ਬਾਅਦ ਸਿਟੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਹੈ। ਰਾਣਾ ਖਾਲਿਸਤਾਨ ਕਮਾਂਡੋ ਫੋਰਸ ਦੇ ਮੁਖੀ ਸੁਖਦੇਵ ਸਿੰਘ ਉਰਫ ਸੁੱਖਾ ਦਾ ਸੱਜਾ ਹੱਥ ਸੀ। ਗੁਪਤ ਸੂਚਨਾ ਦੇ ਆਧਾਰ ’ਤੇ ਸਿਟੀ ਪੁਲੀਸ ਟੀਮ ਨੇ ਉਸ ਨੂੰ ਆਦਮਪੁਰ ਨੇੜਿਉਂ ਗ੍ਰਿਫਤਾਰ ਕੀਤਾ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਹੈ। 57 ਸਾਲਾ ਅਤਿਵਾਦੀ ਰਾਣਾ ਪਿੰਡ ਡਿੰਗਰੀਆ ’ਚ ਲੁਕਿਆ ਹੋਇਆ ਸੀ। ਇਸ ਤੋਂ ਪਹਿਲਾਂ ਅਤਿਵਾਦੀ ਨੂੰ ਉਦੋਂ ਫੜਿਆ ਗਿਆ ਜਦੋਂ ਉਹ ਸਿਰਫ਼ 17 ਸਾਲ ਦਾ ਸੀ। ਰਾਣਾ ਵਿਰੁੱਧ ਅਤਿਵਾਦ ਦੌਰਾਨ ਅੱਠ ਕੇਸ ਦਰਜ ਸਨ। ਇਨ੍ਹਾਂ ਵਿੱਚੋਂ ਇੱਕ ਕੇਸ ਪੈਂਡਿੰਗ ਸੀ। ਰਾਣਾ ਨੂੰ ਨਾਬਾਲਗ ਹੋਣ ਕਾਰਨ ਜ਼ਮਾਨਤ ਦਿੱਤੀ ਗਈ ਸੀ। ਪੁਲੀਸ ਨੇ ਜਾਂਚ ਮੁਕੰਮਲ ਕਰਕੇ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ ਹੈ।

Advertisement

Advertisement
Author Image

Advertisement
Advertisement
×