ਡੋਡਾ ਵਿੱਚ ਅਤਿਵਾਦੀ ਟਿਕਾਣੇ ਦਾ ਪਰਦਾਫਾਸ਼
05:51 AM Mar 24, 2025 IST
ਜੰਮੂ:
Advertisement
ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਦੇ ਡੋਡਾ ਜ਼ਿਲ੍ਹੇ ਦੇ ਜੰਗਲ ਵਿੱਚ ਅਤਿਵਾਦੀ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਉੱਥੋਂ ਪਿਸਤੌਲ ਅਤੇ ਕੁਝ ਅਸਲਾ ਵੀ ਬਰਾਮਦ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸਥਾਨਕ ਪੁਲੀਸ ਅਤੇ ਫ਼ੌਜ ਦੇ ਸਪੈਸ਼ਲ ਅਪ੍ਰੇਸ਼ਨ ਗਰੁੱਪ ਨੇ ਸਾਂਝੇ ਤੌਰ ’ਤੇ ਸ਼ਨਿਚਰਵਾਰ ਨੂੰ ਭੱਦਰਵਾਹ ਦੇ ਭਲਰਾ ਜੰਗਲੀ ਖੇਤਰ ’ਚ ਤਲਾਸ਼ੀ ਮੁਹਿੰਮ ਦੌਰਾਨ ਇਸ ਟਿਕਾਣੇ ਦਾ ਪਤਾ ਲਾਇਆ। ਨਕਸਲੀਆਂ ਦੇ ਟਿਕਾਣੇ ਤੋਂ ਅਸਲਾ ਬਰਾਮਦ ਕੀਤਾ ਗਿਆ ਹੈ। -ਪੀਟੀਆਈ
Advertisement
Advertisement